ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ

06/03/2020 6:57:50 PM

ਨਵੀਂ ਦਿੱਲੀ — ਭਾਰਤ ਵਿਚ ਘਰੇਲੂ ਉਡਾਣਾਂ ਦੀ ਆਵਾਜਾਈ 25 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਹੁਣ ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਹ ਵਪਾਰਕ ਅੰਤਰਰਾਸ਼ਟਰੀ ਉਡਾਣ ਨਹੀਂ ਹੋਣਗੀਆਂ। ਆਵਾਜਾਈ 'ਤੇ ਪਾਬੰਦੀ ਲੱਗਣ ਕਾਰਨ ਲੱਖਾਂ ਕਾਰੋਬਾਰੀ ਨੁਮਾਇੰਦੇ ਭਾਰਤ ਆਉਣ ਤੋਂ ਅਸਮਰੱਥ ਹਨ। ਜਿਸ ਦਾ ਅਸਰ ਇਥੇ ਦੇ ਕੰਮਕਾਜ 'ਤੇ ਪੈ ਰਿਹਾ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ 11 ਮਾਰਚ ਨੂੰ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਹੁਣ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਕੁਝ ਨਿਯਮਾਂ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਚਾਰਟਰਡ ਜਹਾਜ਼ ਜ਼ਰੀਏ ਭਾਰਤ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ।

ਵਪਾਰਕ ਵੀਜ਼ੇ 'ਤੇ ਆਉਣ ਦੀ ਮਿਲੀ ਇਜਾਜ਼ਤ

ਗ੍ਰਹਿ ਮੰਤਰਾਲੇ ਦੇ ਫਾਰਨਰ ਡਿਵੀਜ਼ਨ ਨੇ ਸੋਮਵਾਰ ਨੂੰ ਕਿਹਾ ਕਿ ਬਿਜ਼ਨੈੱਸ ਵੀਜ਼ਾ 'ਤੇ(ਬੀ-3 ਵੀਜ਼ਾ ਨੂੰ ਛੱਡ ਕੇ ਜਿਹੜਾ ਕਿ ਸਪੋਰਟਸ ਲਈ ਹੁੰਦਾ ਹੈ) ਬਿਜ਼ਨੈੱਸ ਜਗਤ ਦੇ ਲੋਕ ਚਾਰਟਰਡ ਪਲੇਨ ਜ਼ਰੀਏ ਭਾਰਤ ਆ ਸਕਦੇ ਹਨ। ਅਨਲਾਕ-1 ਦੇ ਤਹਿਤ 30 ਜੂਨ ਤੱਕ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ ਦੀ ਆਵਾਜਾਈ 'ਤੇ 30 ਜੂਨ ਤੱਕ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਹੁਣ ਜਲਦ ਆਵੇਗੀ ਇਨ੍ਹਾਂ ਲੋਕਾਂ ਦੇ ਖਾਤੇ ਵਿਚ ਮੋਟੀ ਰਕਮ, EPFO ਨੇ ਜਾਰੀ ਕੀਤੇ 868 ਕਰੋੜ ਰੁਪਏ

ਹੁਣ ਦੋ ਕਿਸਮਾਂ ਦੀਆਂ ਉਡਾਣਾਂ ਨੂੰ ਛੋਟ

ਵਰਤਮਾਨ ਸਮੇਂ 'ਚ ਦੋ ਕਿਸਮਾਂ ਦੀਆਂ ਉਡਾਣਾਂ ਨੂੰ ਆਉਣ ਅਤੇ ਜਾਣ ਦੀ ਆਗਿਆ ਹੈ। 

  • ਕਾਰਗੋ ਜਹਾਜ਼ 'ਤੇ ਕੋਈ ਪਾਬੰਦੀ ਨਹੀਂ ਹੈ ਤਾਂ ਜੋ ਆਰਥਿਕ ਗਤੀਵਿਧੀ ਬਰਕਰਾਰ ਰਹੇ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਘੱਟ ਨਾ ਹੋਵੇ। 
  • ਇਸ ਤੋਂ ਇਲਾਵਾ ਜੇ ਕਿਸੇ ਨੂੰ ਡੀਜੀਸੀਏ ਤੋਂ ਆਗਿਆ ਮਿਲੀ ਹੈ, ਤਾਂ ਉਸ ਉਡਾਣ ਨੂੰ ਵੀ ਯਾਤਰਾ ਕਰਨ ਦੀ ਆਗਿਆ ਹੈ। 


ਵਿਦੇਸ਼ੀ ਨਾਗਰਿਕਾਂ ਵਿਚੋਂ ਕਿਹੜੇ ਯਾਤਰੀਆਂ ਨੂੰ ਆਉਣ ਦੀ ਮਿਲੇਗੀ ਆਗਿਆ

1. ਵਿਦੇਸ਼ ਤੋਂ ਕੋਈ ਵਪਾਰੀ ਕਾਰੋਬਾਰੀ ਵੀਜ਼ੇ 'ਤੇ ਚਾਰਟਰਡ ਪਲੇਨ ਰਾਂਹੀ ਭਾਰਤ ਆ ਸਕਦਾ ਹੈ।

2. ਸਿਹਤ ਸੰਭਾਲ ਖੇਤਰ ਦੇ ਸਿਹਤ ਸੰਭਾਲ ਪੇਸ਼ੇਵਰ, ਸਿਹਤ ਖੋਜਕਰਤਾ, ਇੰਜੀਨੀਅਰ, ਹੈਲਥ ਸੈਕਟਰ ਦੇ ਟੈਕਨੀਸ਼ੀਅਨ ਨੂੰ ਆਉਣ ਦੀ ਆਗਿਆ ਹੈ। ਹਾਲਾਂਕਿ ਇਸਦੇ ਲਈ ਉਨ੍ਹਾਂ ਨੂੰ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ, ਸਿਹਤ ਸੰਭਾਲ ਸਹੂਲਤ ਜਾਂ ਕਿਸੇ ਵੀ ਯੂਨੀਵਰਸਿਟੀ ਤੋਂ ਸੱਦਾ ਮਿਲਿਆ ਹੋਵੇ।

3. ਵਿਦੇਸ਼ੀ ਇੰਜੀਨੀਅਰ, ਪ੍ਰਬੰਧਕ, ਮਾਹਰ ਵੀ ਭਾਰਤ ਆ ਸਕਦੇ ਹਨ ਜੇ ਕਿਸੇ ਵਿਦੇਸ਼ੀ ਕੰਪਨੀ ਦੀ ਭਾਰਤ ਵਿਚ ਇਕਾਈ ਹੈ। ਇਸ ਵਿਚ ਸਾਰੀਆਂ ਕਿਸਮਾਂ ਦੀਆਂ ਕੰਪਨੀਆਂ ਸ਼ਾਮਲ ਹਨ।

4. ਜੇ ਭਾਰਤ ਵਿਚ ਕਿਤੇ ਕੋਈ ਵਿਦੇਸ਼ੀ ਮਸ਼ੀਨ ਲੱਗੀ ਹੈ ਅਤੇ ਉਸ 'ਚ ਕੋਈ ਖਰਾਬੀ ਆ ਜਾਂਦੀ ਹੈ ਤਾਂ ਇਸ ਲਈ ਕਿਸੇ ਮਕੈਨਿਕ ਨੂੰ ਵਿਦੇਸ਼ ਤੋਂ ਬੁਲਾਉਣਾ ਪੈਂਦਾ ਹੈ। ਤਾਂ ਉਸ ਨੂੰ ਆਉਣ ਦੀ ਆਗਿਆ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਤਲਾਕ ਨੇ ਪਲਟੀ ਕਿਸਮਤ, ਦੁਨੀਆ ਦੀਆਂ ਸਭ ਤੋਂ ਅਮੀਰ ਜਨਾਨੀਆਂ ਦੀ ਸੂਚੀ 'ਚ ਬਣਾਈ ਥਾਂ


Harinder Kaur

Content Editor

Related News