ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੱਦ ਕੀਤਾ ਦੋ ਦਿਨਾਂ ਪੱਛਮੀ ਬੰਗਾਲ ਦੌਰਾ

Saturday, Jan 30, 2021 - 02:11 AM (IST)

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੱਦ ਕੀਤਾ ਦੋ ਦਿਨਾਂ ਪੱਛਮੀ ਬੰਗਾਲ ਦੌਰਾ

ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣਾ ਪੱਛਮੀ ਬੰਗਾਲ ਦੌਰਾ ਮੁਲਤਵੀ ਕਰ ਦਿੱਤਾ ਹੈ। ਸੂਤਰਾਂ ਨੇ ਉਨ੍ਹਾਂ ਦੀ ਯਾਤਰਾ ਦੇ ਮੁਲਤਵੀ ਦਾ ਕਾਰਨ ਨਹੀਂ ਦੱਸਿਆ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਰੈਲੀਆਂ ਨੂੰ ਸੰਬੋਧਿਤ ਕਰਨਾ ਸੀ ਪਰ ਇਸ ਵਿੱਚ ਕੁੱਝ ਸਥਾਨਾਂ 'ਤੇ ਸਥਾਨਕ ਲੋਕਾਂ ਨਾਲ ਝੜਪਾਂ ਦੀਆਂ ਘਟਨਾਵਾਂ ਵਿਚਾਲੇ ਕਿਸਾਨਾਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ।

ਸ਼ਾਹ ਨੂੰ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਸੀ। ਅਪ੍ਰੈਲ-ਮਈ ਵਿੱਚ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਉਮੀਦ ਕਾਰਨ ਭਾਜਪਾ ਨੇ ਸੂਬੇ ਵਿੱਚ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।


author

Inder Prajapati

Content Editor

Related News