ਘਰਾਂ ''ਚ ਈਂਧਨਾਂ ਦੀ ਵਰਤੋਂ ਘੱਟ ਕਰ ਕੇ ਬਚਾਈਆਂ ਜਾ ਸਕਦੀਆਂ ਹਨ 2.7 ਲੱਖ ਜਾਨਾਂ

04/19/2019 5:43:04 PM

ਨਵੀਂ ਦਿੱਲੀ— ਆਈ. ਆਈ. ਟੀ. ਦਿੱਲੀ ਦੇ ਖੋਜਕਾਰਾਂ ਦੇ ਇਕ ਅਧਿਐਨ ਅਨੁਸਾਰ ਘਰਾਂ 'ਚ ਬਲਣ ਵਾਲੇ ਲੱਕੜੀ, ਕੰਡੇ, ਕੋਲੇ ਅਤੇ ਕੈਰੋਸਿਨ ਵਰਗੇ ਈਂਧਨਾਂ ਨਾਲ ਹੋਣ ਵਾਲੇ ਨਿਕਾਸ ਨੂੰ ਰੋਕ ਕੇ ਭਾਰਤ ਹਵਾ ਪ੍ਰਦੂਸ਼ਣ 'ਚ ਵੱਡੀ ਕਮੀ ਲਿਆ ਸਕਦਾ ਹੈ ਅਤੇ ਇਕ ਸਾਲ 'ਚ ਕਰੀਬ 2,70,000 ਲੋਕਾਂ ਦੀ ਜਾਨ ਬਚਾ ਸਕਦਾ ਹੈ। ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸ ਰਸਾਲੇ 'ਚ ਪ੍ਰਕਾਸ਼ਿਤ ਅਧਿਐਨ 'ਚ ਦੱਸਿਆ ਗਿਆ ਹੈ ਕਿ ਉਦਯੋਗਾਂ ਜਾਂ ਵਾਹਨਾਂ ਤੋਂ ਹੋਣ ਵਾਲੇ ਨਿਕਾਸ 'ਚ ਕੋਈ ਤਬਦੀਲੀ ਕੀਤੇ ਬਿਨਾਂ ਉਪਰੋਕਤ ਸਰੋਤਾਂ ਨਾਲ ਹੋਣ ਵਾਲੇ ਨਿਕਾਸ 'ਤੇ ਲਗਾਮ ਕੱਸ ਕੇ ਹਵਾ ਪ੍ਰਦੂਸ਼ਣ ਦਾ ਔਸਤ ਪੱਧਰ ਦੇਸ਼ ਦੇ ਹਵਾ ਗੁਣਵੱਤਾ ਮਾਪਦੰਡ ਤੋਂ ਘੱਟ ਹੋ ਸਕਦੀ ਹੈ। 

ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਦਿੱਲੀ ਦੇ ਸਾਗਿਕ ਡੇ ਸਮੇਤ ਖੋਜਕਾਰਾਂ ਨੇ ਕਿਹਾ ਕਿ ਘਰਾਂ 'ਚ ਈਂਧਨ ਦੇ ਇਸ ਤਰ੍ਹਾਂ ਦੇ ਸਰੋਤਾਂ ਦੀ ਵਰਤੋਂ ਘੱਟ ਕਰ ਕੇ ਹਵਾ ਪ੍ਰਦੂਸ਼ਣ ਨਾਲ ਜੁੜੇ ਮੌਤ ਦੇ ਮਾਮਲਿਆਂ 'ਚ ਵੀ ਲਗਭਗ 13 ਫੀਸਦੀ ਤੱਕ ਕਮੀ ਲਿਆਂਦੀ ਜਾ ਸਕਦੀ ਹੈ। ਇਹ ਅੰਕੜਾ ਇਕ ਸਾਲ 'ਚ ਲਗਭਗ 2,70,000 ਲੋਕਾਂ ਦੇ ਬਰਾਬਰ ਹੋਵੇਗਾ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ, ਬਰਕਲੇ ਦੇ ਪ੍ਰੋਫੈਸਰ ਕਿਰਕ ਆਰ ਸਮਿਥ ਅਨੁਸਾਰ,''ਘਰਾਂ 'ਚ ਬਲਣ ਵਾਲੇ ਈਂਧਨ ਭਾਰਤ 'ਚ ਹਵਾ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕਾਰਕ ਹਨ।''


DIsha

Content Editor

Related News