ਛੱਤੀਸਗੜ੍ਹ ਸਰਕਾਰ ਦੀ ਪਹਿਲ: ਕੋਰੋਨਾ ਮਰੀਜ਼ਾਂ ਲਈ ਸ਼ੁਰੂ ਕੀਤੀ ‘ਘਰ ਪਹੁੰਚ ਆਕਸੀਜਨ ਸੇਵਾ’

Saturday, May 01, 2021 - 02:02 PM (IST)

ਰਾਏਪੁਰ— ਆਕਸੀਜਨ ਦੀ ਦੇਸ਼ ਵਿਆਪੀ ਆਫ਼ਤ ਦਰਮਿਆਨ ਛੱਤੀਸਗੜ੍ਹ ਦੇ ਰਾਏਪੁਰ ਨਗਰ ਨਿਗਮ ਨੇ ਹੋਮ ਆਈਸੋਲੇਸ਼ਨ (ਘਰਾਂ ’ਚ ਇਕਾਂਤਵਾਸ) ਦੇ ਕੋਰੋਨਾ ਮਰੀਜ਼ਾਂ ਨੂੰ ਜ਼ਰੂਰਤ ਪੈਣ ’ਤੇ ‘ਘਰ ਪਹੁੰਚ ਮੁਫ਼ਤ ਆਕਸੀਜਨ ਸੇਵਾ’ ਪਹੁੰਚਾਉਣ ਦੀ ਅੱਜ ਤੋਂ ਵਿਵਸਥਾ ਸ਼ੁਰੂ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਨਗਰ ਨਿਗਮ ਰਾਏਪੁਰ ਵਲੋਂ ਕੋਰੋਨਾ ਮਰੀਜ਼ਾਂ ਅਤੇ ਲੋੜਵੰਦਾਂ ਲਈ ਘਰ ਪਹੁੰਚ ਮੁਫ਼ਤ ਆਕਸੀਜਨ ਸੇਵਾ ਸਮੇਤ 3 ਮਹੱਤਵਪੂਰਨ ਸੇਵਾਵਾਂ ਦਾ ਵੀਡੀਓ ਕਾਨਫਰੈਂਸਿੰਗ ਜ਼ਰੀਏ ਸ਼ੁੱਭ ਆਰੰਭ ਕੀਤਾ।

ਇਹ ਵੀ ਪੜ੍ਹੋ :  ਸੀਰਮ ਤੋਂ ਬਾਅਦ ਹੁਣ ਭਾਰਤ ਬਾਇਓਟੈਕ ਨੇ ਵੀ ਘਟਾਈ ਵੈਕਸੀਨ ਦੀ ਕੀਮਤ

ਬਘੇਲ ਨੇ ਨਗਰ ਨਿਗਮ ਦੀ ਆਕਸੀਜਨ ਆਨ ਵ੍ਹੀਲ ਸੇਵਾ ਨਾਲ ਗਰੀਬ ਪਰਿਵਾਰਾਂ ਨੂੰ ਮੁਫ਼ਤ ਸੁੱਕਾ ਰਾਸ਼ਨ ਵੰਡਣ ਅਤੇ ਕੋਰੋਨਾ ਮਰੀਜ਼ਾਂ ਦੇ ਘਰ ਤੋਂ ਕੋਵਿਡ ਕੇਅਰ ਸੈਂਟਰ ਲਿਆਉਣ ਅਤੇ ਸਿਹਤਮੰਦ ਹੋ ਚੁੱਕੇ ਕੋਰੋਨਾ ਮਰੀਜ਼ਾਂ ਨੂੰ ਕੋਵਿਡ ਸੈਂਟਰ ਤੋਂ ਘਰ ਤੱਕ ਪਹੁੰਚਾਉਣ ਦੇ ਮੁਫ਼ਤ ਐਂਬੂਲੈਂਸ ਸੇਵਾ ਦਾ ਵੀ ਸ਼ੁੱਭ ਆਰੰਭ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇਸ਼ ਦਾ ਇਕਮਾਤਰ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਮਰੀਜ਼ਾਂ ਨੂੰ ਘਰ ਪਹੁੰਚ ਮੁਫ਼ਤ ਆਕਸੀਜਨ ਉਪਲੱਬਧ ਕਰਵਾਏ ਜਾਣ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਨਗਰ ਨਿਗਮ ਰਾਏਪੁਰ ਵਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਦਾ ਵਿਸਥਾਰ ਜਲਦੀ ਹੀ ਸੂਬੇ ਦੇ ਹੋਰ ਨਗਰ ਨਿਗਮ ਖੇਤਰਾਂ ’ਚ ਵੀ ਲਾਗੂ ਹੋਵੇਗਾ। 

ਇਹ ਵੀ ਪੜ੍ਹੋਦੇਸ਼ 'ਚ ਟੀਕਾਕਰਨ ਦੇ ਤੀਜੇ ਪੜਾਅ ਲਈ 2.45 ਕਰੋੜ ਤੋਂ ਵੱਧ ਲੋਕਾਂ ਨੇ ਕਰਵਾਇਆ ਰਜਿਸਟਰੇਸ਼ਨ


Tanu

Content Editor

Related News