ਹਾਲੀਵੁੱਡ ਤੋਂ ਲੈ ਕੇ ਹਰਿਦੁਆਰ ਤੱਕ, ਮਹਾਮਾਰੀ ਦੌਰਾਨ ਯੋਗ ''ਤੇ ਧਿਆਨ ਦੇ ਰਹੇ ਲੋਕ : PM ਮੋਦੀ

05/31/2020 4:31:47 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਆਫ਼ਤ ਦਰਮਿਆਨ ਹਾਲੀਵੁੱਡ ਤੋਂ ਹਰਿਦੁਆਰ ਤੱਕ ਲੋਕਾਂ ਨੇ ਯੋਗ ਦੇ ਲਾਭਾਂ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਯੋਗ 'ਕਮਿਊਨਿਟੀ (ਭਾਈਚਾਰਾ), ਇਮਿਊਨਿਟੀ (ਰੋਗ ਵਿਰੋਧੀ ਸਮਰੱਥਾ) ਅਤੇ ਯੂਨਿਟੀ (ਏਕਤਾ)ਲਈ ਚੰਗਾ ਹੈ। ਮੋਦੀ ਨੇ ਆਪਣਾ ਰੇਡੀਓ ਸੰਬੋਧਨ 'ਮਨ ਕੀ ਬਾਤ' 'ਚ ਲੋਕਾਂ ਨੂੰ ਆਊਸ਼ ਮਹਿਕਮਾ ਵਲੋਂ ਆਯੋਜਿਤ ਕੀਤਾ ਜਾ ਰਹੇ ਆਨਲਾਈਨ ਯੋਗ ਮੁਕਾਬਲੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਿਹਤ ਆਫ਼ਤ ਦੌਰਾਨ ਉਨ੍ਹਾਂ ਦੇ ਦੁਨੀਆ ਦੇ ਕਈ ਨੇਤਾਵਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਯੋਗ ਅਤੇ ਆਯੂਰਵੈਦ ਬਾਰੇ ਪੁੱਛਿਆ। ਉਨ੍ਹਾਂ ਕਿਹਾ,''ਮੇਰੀ, ਦੁਨੀਆ ਦੇ ਕਈ ਨੇਤਾਵਾਂ ਨਾਲ ਗੱਲਬਾਤ ਹੋਈ ਹੈ ਪਰ ਮੈਂ ਇਕ ਗੁਪਤ ਗੱਲ ਜ਼ਰੂਰ ਦੱਸਣਾ ਚਾਹਾਂਗਾ- ਦੁਨੀਆ ਦੇ ਕਈ ਨੇਤਾਵਾਂ ਦੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਮੈਂ ਦੇਖਿਆ, ਇੰਨੀਂ ਦਿਨੀਂ ਉਨ੍ਹਾਂ ਦੀ ਬਹੁਤ ਜ਼ਿਆਦਾ ਦਿਲਚਸਪੀ 'ਯੋਗ' ਅਤੇ 'ਆਯੂਰਵੈਦ' ਦੇ ਸੰਬੰਧ 'ਚ ਹੁੰਦੀ ਹੈ। ਕੁਝ ਨੇਤਾਵਾਂ ਨੇ ਮੈਨੂੰ ਪੁੱਛਿਆ ਕਿ ਕੋਰੋਨਾ ਦੇ ਇਸ ਕਾਲ 'ਚ, ਇਹ ਯੋਗ ਅਤੇ ਆਯੂਰਵੈਦ ਕਿਵੇਂ ਮਦਦ ਕਰ ਸਕਦੇ ਹਨ।''

ਮੋਦੀ ਨੇ 21 ਜੂਨ ਨੂੰ ਆਉਣ ਵਾਲੇ ਕੌਮਾਂਤਰੀ ਯੋਗ ਦਿਵਸ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ ਯੋਗ ਜਿਵੇਂ-ਜਿਵੇਂ ਲੋਕਾਂ ਦੇ ਜੀਵਨ ਨਾਲ ਜੁੜ ਰਿਹਾ ਹੈ, ਲੋਕਾਂ 'ਚ, ਆਪਣੀ ਸਿਹਤ ਨੂੰ ਲੈ ਕੇ, ਜਾਗਰੂਕਤਾ ਵੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ,''ਹਾਲੇ ਕੋਰੋਨਾ ਆਫ਼ਤ ਦੌਰਾਨ ਵੀ ਇਹ ਦੇਖਿਆ ਜਾ ਰਿਹਾ ਹੈ ਕਿ ਹਾਲੀਵੁੱਡ ਤੋਂ ਹਰਿਦੁਆਰ ਤੱਕ, ਘਰਾਂ 'ਚ ਰਹਿੰਦੇ ਹੋਏ, ਲੋਕ ਯੋਗ 'ਤੇ ਬਹੁਤ ਗੰਭੀਰਤਾ ਨਾਲ ਧਿਆਨ ਦੇ ਰਹੇ ਹਨ। ਹਰ ਜਗ੍ਹਾ ਲੋਕਾਂ ਨੇ ਯੋਗ ਅਤੇ ਉਸ ਦੇ ਨਾਲ-ਨਾਲ ਆਯੂਰਵੈਦ ਬਾਰੇ ਹੋਰ ਜ਼ਿਆਦਾ ਜਾਣਨਾ ਚਾਹਿਆ ਹੈ, ਉਸ ਨੂੰ ਅਪਣਾਉਣਾ ਚਾਹਿਆ ਹੈ। ਕਿੰਨੇ ਹੀ ਲੋਕ, ਜਿਨ੍ਹਾਂ ਨੇ ਕਦੇ ਯੋਗ ਨਹੀਂ ਕੀਤਾ, ਉਹ ਵੀ ਜਾਂ ਤਾਂ ਆਨਲਾਈਨ ਯੋਗ ਕਲਾਸ ਨਾਲ ਜੁੜ ਗਏ ਹਨ ਜਾਂ ਫਿਰ ਆਨਲਾਈਨ ਵੀਡੀਓ ਦੇ ਮਾਧਿਅਮ ਨਾਲ ਵੀ ਯੋਗ ਸਿੱਖ ਰਹੇ ਹਨ।


DIsha

Content Editor

Related News