ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਜਾਣੋਂ ਕਾਰਨ

Sunday, Aug 03, 2025 - 11:30 AM (IST)

ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਜਾਣੋਂ ਕਾਰਨ

ਨੈਸ਼ਨਲ ਡੈਸਕ : ਆਗਰਾ 'ਚ ਭਲਕੇ ਯਾਨੀ ਸੋਮਵਾਰ ਨੂੰ ਕਾਨਵੈਂਟ, ਮਿਸ਼ਨਰੀ ਅਤੇ ਸਰਕਾਰੀ ਸਕੂਲ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਆਗਰਾ 'ਚ ਕੈਲਾਸ਼ ਮੰਦਰ ਮੇਲੇ, ਹਜ਼ਰਤ ਸਯਦਨਾ ਸ਼ਾਹ ਅਮੀਰ ਉਦੁੱਲੁੱਲਾ ਦੇ ਉਰਸ 'ਤੇ ਸਥਾਨਕ ਛੁੱਟੀ ਹੈ। ਇਸ ਵਾਰ ਉਰਸ 4 ਅਗਸਤ ਨੂੰ ਹੈ। ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਸ਼ੀਲ ਗੁਪਤਾ ਦੇ ਅਨੁਸਾਰ ਹਜ਼ਰਤ ਸਯਦਨਾ ਸ਼ਾਹ ਅਮੀਰ ਉਦੁੱਲੁੱਲਾ ਦੇ ਉਰਸ ਦੇ ਮੌਕੇ 'ਤੇ 4 ਅਗਸਤ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਜ਼ਿਲ੍ਹਾ ਸਕੂਲ ਇੰਸਪੈਕਟਰ ਚੰਦਰਸ਼ੇਖਰ ਦੁਆਰਾ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਰਸ 'ਤੇ ਸਥਾਨਕ ਛੁੱਟੀ ਹੋਣ ਕਾਰਨ ਸਰਕਾਰੀ ਦਫ਼ਤਰ ਵੀ 4 ਅਗਸਤ ਨੂੰ ਬੰਦ ਰਹਿਣਗੇ।

PunjabKesari
 


author

Shubam Kumar

Content Editor

Related News