ਹਰਿਆਣਾ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਹੋਲੀ; ਪਸਰਿਆ ਰਹਿੰਦੈ ਸੰਨਾਟਾ, ਹੈਰਾਨ ਕਰ ਦੇਵੇਗੀ ਵਜ੍ਹਾ

Wednesday, Mar 08, 2023 - 01:42 PM (IST)

ਹਰਿਆਣਾ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਹੋਲੀ; ਪਸਰਿਆ ਰਹਿੰਦੈ ਸੰਨਾਟਾ, ਹੈਰਾਨ ਕਰ ਦੇਵੇਗੀ ਵਜ੍ਹਾ

ਕੈਥਲ (ਜਯਪਾਲ)- ਹੋਲੀ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਇਕ-ਦੂਜੇ ਨੂੰ ਰੰਗ ਲਾ ਕੇ ਹੋਲੀ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਪਰ ਹਰਿਆਣਾ ਦੇ ਕੈਥਲ ਜ਼ਿਲ੍ਹੇ 'ਚ ਇਕ ਪਿੰਡ ਅਜਿਹਾ ਹੈ, ਜਿੱਥੇ ਲੋਕ ਹੋਲੀ ਮਨਾਉਣ ਤੋਂ ਡਰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਹੋਲੀ ਮਨਾਉਣ ਨਾਲ ਉਨ੍ਹਾਂ ਦੇ ਪਿੰਡ 'ਚ ਕੋਈ ਅਣਹੋਣੀ ਵਾਪਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ 'ਚ ਲੋਕ ਪਿਛਲੇ 300 ਸਾਲਾਂ ਤੋਂ ਹੋਲੀ ਨਹੀਂ ਮਨਾ ਰਹੇ ਹਨ।

ਇਹ ਵੀ ਪੜ੍ਹੋ- ਹਿਮਾਚਲ 'ਚ ਵਾਪਰਿਆ ਦਰਦਨਾਕ ਹਾਦਸਾ; ਬੇਕਾਬੂ ਕਾਰ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਤ

ਸਾਧੂ ਨੇ ਪਿੰਡ ਵਾਸੀਆਂ ਨੂੰ ਦਿੱਤਾ ਸੀ ਸਰਾਪ

ਕੈਥਲ ਦੇ ਪਿੰਡ ਦੁਸੇਰਪੁਰ 'ਚ ਇਸ ਦਿਨ ਸੰਨਾਟਾ ਪਸਰਿਆ ਰਹਿੰਦਾ ਹੈ। ਪਿੰਡ 'ਚ ਹੋਲੀ ਨਾ ਮਨਾਉਣ ਦਾ ਕਾਰਨ ਹੋਲੀ ਵਾਲੇ ਦਿਨ ਇਕ ਸਾਧੂ ਦਾ ਸਰਾਪ ਦੱਸਿਆ ਜਾਂਦਾ ਹੈ। ਲੋਕਾਂ ਮੁਤਾਬਕ ਹੋਲੀ ਮਨਾਉਣ ਨਾਲ ਪਿੰਡ ਵਿਚ ਕਿਸੇ ਅਣਹੋਣੀ ਵਾਪਰਣ ਦਾ ਡਰ ਹੈ। 300 ਸਾਲ ਪਹਿਲਾਂ ਦਿੱਤੇ ਸਾਧੂ ਦੇ ਸਰਾਪ ਕਾਰਨ ਪਿੰਡ ਵਾਸੀ ਅੱਜ ਵੀ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ। ਮੁਆਫ਼ੀ 'ਤੇ ਸਰਾਪ ਤੋਂ ਮੁਕਤੀ ਦਾ ਮਾਰਗ ਸਾਧੂ ਨੇ ਦੱਸਿਆ ਸੀ ਅਤੇ ਕਿਹਾ ਸੀ ਕਿ ਹੋਲੀ ਦੇ ਦਿਨ ਪਿੰਡ 'ਚ ਕੋਈ ਗਾਂ ਬਛੜਾ ਦੇਵੇ ਜਾਂ ਕਿਸੇ ਪਰਿਵਾਰ 'ਚ ਮੁੰਡਾ ਪੈਦਾ ਹੋਵੇ ਤਾਂ ਅਣਹੋਣੀ ਦਾ ਡਰ ਖ਼ਤਮ ਹੋ ਜਾਵੇਗਾ। ਹੁਣ ਤੱਕ ਹੋਲੀ ਦੇ ਦਿਨ ਨਾ ਤਾਂ ਕਿਸੇ ਗਾਂ ਦੇ ਬਛੜਾ ਜੰਮਿਆ ਅਤੇ ਨਾ ਹੀ ਕਿਸੇ ਪਰਿਵਾਰ 'ਚ ਪੁੱਤਰ ਨੇ ਜਨਮ ਲਿਆ।

ਇਹ ਵੀ ਪੜ੍ਹੋ- ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

PunjabKesari

ਬੀਤੀ ਸੀ ਇਹ ਘਟਨਾ-

ਘਟਨਾ ਵਾਲੇ ਦਿਨ ਪਿੰਡ ਵਿਚ ਹੋਲੀ ਦੀ ਖੁਸ਼ੀ ਦਾ ਮਾਹੌਲ ਬਣ ਗਿਆ। ਹੋਲਿਕਾ ਦਹਨ ਲਈ ਲੋਕਾਂ ਨੇ ਇਕੱਠੇ ਹੋ ਕੇ ਸੁੱਕੀਆਂ ਲੱਕੜਾਂ, ਗੋਹੇ ਦੀਆਂ ਪਾਥੀਆਂ ਅਤੇ ਹੋਰ ਸਾਮਾਨ ਇਕੱਠਾ ਕੀਤਾ ਸੀ। ਹੋਲਿਕਾ ਦਹਨ ਦੇ ਤੈਅ ਸਮੇਂ ਤੋਂ ਪਹਿਲਾਂ ਹੀ ਪਿੰਡ ਦੇ ਕੁਝ ਨੌਜਵਾਨਾਂ ਨੂੰ ਸ਼ਰਾਰਤੀ ਸੁਝੀ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਹੋਲਿਕਾ ਨੂੰ ਸਾੜਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੂੰ ਅਜਿਹਾ ਕਰਦੇ ਦੇਖ ਉੱਥੇ ਮੌਜੂਦ ਸਾਧੂ ਰਾਮਸਨੇਹੀ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ। ਸਾਧੂ ਦੇ ਛੋਟੇ ਕੱਦ ਦਾ ਮਜ਼ਾਕ ਉਡਾਉਂਦੇ ਹੋਏ ਨੌਜਵਾਨਾਂ ਨੇ ਸਮੇਂ ਤੋਂ ਪਹਿਲਾਂ ਹੋਲਿਕਾ ਸਾੜ ਦਿੱਤੀ। 

ਇਹ ਵੀ ਪੜ੍ਹੋ-  ਚਿੱਟ ਫੰਡ ਘਪਲਾ: CBI ਨੇ ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਕੀਤਾ ਗ੍ਰਿਫ਼ਤਾਰ

PunjabKesari

ਬਲਦੀ ਹੋਲਿਕਾ ਦਹਨ 'ਚ ਸਾਧੂ ਰਾਮਸਨੇਹੀ ਨੇ ਮਾਰ ਦਿੱਤੀ ਸੀ ਛਾਲ

ਇਸ ਤੋਂ ਬਾਅਦ ਸਾਧੂ ਗੁੱਸੇ ਵਿਚ ਆ ਗਿਆ ਅਤੇ ਬਲਦੀ ਹੋਲੀ 'ਚ ਛਾਲ ਮਾਰ ਦਿੱਤੀ। ਇਸੇ ਲਈ ਸਾਧੂ ਨੇ ਹੋਲਿਕਾ 'ਚ ਸੜਦੇ-ਸੜਦੇ ਪਿੰਡ ਵਾਸੀਆਂ ਨੂੰ ਸਰਾਪ ਦੇ ਦਿੱਤਾ। ਸਾਧੂ ਨੇ ਸਰਾਪ ਦਿੱਤਾ ਕਿ ਅੱਜ ਤੋਂ ਬਾਅਦ ਇਸ ਪਿੰਡ 'ਚ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾਵੇਗਾ। ਜੇਕਰ ਕੋਈ ਹੋਲੀ ਦਾ ਤਿਉਹਾਰ ਮਨਾਉਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਦੋਂ ਤੋਂ ਅੱਜ ਤੱਕ ਇਸ ਪਿੰਡ ਵਿਚ ਕਦੇ ਵੀ ਹੋਲੀ ਨਹੀਂ ਮਨਾਈ ਗਈ।
 


author

Tanu

Content Editor

Related News