ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ ਰਹੇ ਲੋਕ
Wednesday, May 06, 2026 - 04:12 PM (IST)
ਇੰਟਰਨੈਸ਼ਨਲ ਡੈਸਕ: ਸੋਸ਼ਲ ਮੀਡੀਆ 'ਤੇ ਅਕਸਰ ਅਜੀਬੋ-ਗਰੀਬ ਚੀਜ਼ਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹਾਲ ਹੀ ਵਿੱਚ ਬੈਲਜੀਅਮ ਦੇ ਇੱਕ ਬਾਰ ਦਾ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਬੀਅਰ ਪੀਣ ਲਈ ਇੱਕ ਅਜਿਹੀ ਸ਼ਰਤ ਰੱਖੀ ਗਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਵਿਦੇਸ਼ ਘੁੰਮਣ ਗਈ ਇਕ ਭਾਰਤੀ ਕੁੜੀ ਨੇ ਇਸ ਬਾਰ ਦਾ ਵੀਡੀਓ ਸ਼ੇਅਰ ਕੀਤਾ ਹੈ ਜੋ ਕਾਫੀ ਚਰਚਾ ਵਿਚ ਹੈ।
ਬੈਲਜੀਅਮ ਦੇ ਘੈਂਟ (Ghent) ਸ਼ਹਿਰ ਵਿੱਚ ਸਥਿਤ ਇਸ ਬਾਰ ਵਿੱਚ ਗਾਹਕਾਂ ਨੂੰ ਬੀਅਰ ਦਾ ਮਗ ਲੈਣ ਲਈ ਆਪਣਾ ਇੱਕ ਜੁੱਤਾ ਗਿਰਵੀ ਰੱਖਣਾ ਪੈਂਦਾ ਹੈ। ਇੰਸਟਾਗ੍ਰਾਮ 'ਤੇ ਚਾਹਤ ਆਨੰਦ (@chahat_anand) ਨਾਮ ਦੀ ਇੱਕ ਭਾਰਤੀ ਕੁੜੀ ਨੇ ਆਪਣਾ ਅਨੁਭਵ ਸਾਂਝਾ ਕੀਤਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਉਹ ਬਾਰ ਵਿੱਚ ਬੈਠਦੀ ਹੈ, ਤਾਂ ਸਟਾਫ ਦਾ ਇੱਕ ਮੈਂਬਰ ਆ ਕੇ ਉਸਦਾ ਇੱਕ ਜੁੱਤਾ ਲੈ ਜਾਂਦਾ ਹੈ। ਇਸ ਦੇ ਬਦਲੇ ਉਸਨੂੰ ਇੱਕ ਬਹੁਤ ਹੀ ਅਜੀਬੋ-ਗਰੀਬ ਅਤੇ ਵੱਡੇ ਬੀਕਰ ਵਰਗੇ ਮਗ ਵਿੱਚ 1.2 ਲੀਟਰ ਬੀਅਰ ਦਿੱਤੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਕੈਨੇਡਾ ਦਾ ਵੀਜ਼ਾ! ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਇਸ ਬੀਅਰ ਮਗ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦਾ ਹੇਠਲਾ ਹਿੱਸਾ ਗੋਲ ਹੁੰਦਾ ਹੈ। ਇਸ ਕਾਰਨ ਇਸਨੂੰ ਟੇਬਲ 'ਤੇ ਸਿੱਧਾ ਰੱਖਣਾ ਅਸੰਭਵ ਹੈ। ਜੇਕਰ ਗਾਹਕ ਬੀਅਰ ਪੀਂਦੇ ਸਮੇਂ ਇਸਨੂੰ ਟੇਬਲ 'ਤੇ ਟਿਕਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਡਿੱਗ ਸਕਦਾ ਹੈ। ਇਸ ਲਈ ਗਾਹਕ ਨੂੰ ਪੂਰੀ ਬੀਅਰ ਖ਼ਤਮ ਹੋਣ ਤੱਕ ਉਹ ਭਾਰੀ ਗਲਾਸ ਹੱਥ ਵਿੱਚ ਹੀ ਫੜ ਕੇ ਰੱਖਣਾ ਪੈਂਦਾ ਹੈ। ਬਾਰ ਦੇ ਸਟਾਫ ਵੱਲੋਂ ਜੁੱਤਾ ਇੱਕ 'ਇੰਸ਼ੋਰੈਂਸ' ਵਜੋਂ ਲਿਆ ਜਾਂਦਾ ਹੈ।
ਅਸਲ ਵਿੱਚ ਇਸ ਖ਼ਾਸ ਕਿਸਮ ਦੇ ਬੀਅਰ ਮਗ ਦੀ ਕੀਮਤ ਲਗਭਗ 90 ਪਾਊਂਡ ਹੈ। ਬਾਰ ਪ੍ਰਬੰਧਕ ਇਹ ਯਕੀਨੀ ਬਣਾਉਂਦੇ ਹਨ ਕਿ ਕੋਈ ਗਾਹਕ ਇਸ ਮਹਿੰਗੇ ਗਲਾਸ ਨੂੰ ਤੋੜ ਨਾ ਦੇਵੇ ਜਾਂ ਆਪਣੇ ਨਾਲ ਘਰ ਨਾ ਲੈ ਜਾਵੇ। ਜਿੰਨੀ ਦੇਰ ਗਾਹਕ ਬੀਅਰ ਪੀਂਦਾ ਹੈ, ਉਸਦਾ ਜੁੱਤਾ ਬਾਰ ਦੇ ਵਿਚਕਾਰ ਛੱਤ ਨਾਲ ਲਟਕਾਇਆ ਜਾਂਦਾ ਹੈ। ਜਦੋਂ ਗਾਹਕ ਸਹੀ-ਸਲਾਮਤ ਗਲਾਸ ਵਾਪਸ ਕਰ ਦਿੰਦਾ ਹੈ, ਤਾਂ ਉਸਨੂੰ ਉਸਦਾ ਜੁੱਤਾ ਮੋੜ ਦਿੱਤਾ ਜਾਂਦਾ ਹੈ।
ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸਨੂੰ ਇੱਕ ਮਜ਼ੇਦਾਰ ਚੈਲੇਂਜ ਦੱਸ ਰਹੇ ਹਨ, ਜਦੋਂ ਕਿ ਕੁਝ ਇਸ ਅਨੋਖੇ ਅਨੁਭਵ ਨੂੰ ਦੇਖ ਕੇ ਹੈਰਾਨ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ਬੀਅਰ ਪ੍ਰੇਮੀਆਂ ਨੂੰ ਇਸ ਬਾਰ ਵਿਚ ਜ਼ਰੂਰ ਜਾਣਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ 1.2 ਲੀਟਰ ਬੀਅਰ ਜ਼ਿਆਦਾ ਨਹੀਂ ਹੈ। ਇੰਨੀ ਬੀਅਰ ਤਾਂ ਆਸਾਨੀ ਨਾਲ ਪੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
