ਹੁਣ ਹਰਿਆਣੇ ਦੇ ਇਸ ਸ਼ਖਸ ਨੇ ਵੀ ਕੀਤਾ ‘ਐਨਕਾਊਂਟਰ ਪੁਲਸ’ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

12/07/2019 1:08:08 PM

ਹਿਸਾਰ—ਹੈਦਰਾਬਾਦ 'ਚ ਹੋਏ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਸ਼ੁੱਕਰਵਾਰ ਸਵੇਰਸਾਰ 4 ਦੋਸ਼ੀ ਪੁਲਸ ਐਨਕਾਊਂਟਰ 'ਚ ਮਾਰੇ ਗਏ। ਇਸ ਐਨਕਾਊਂਟਰ 'ਚ ਸ਼ਾਮਲ ਸਾਰੇ ਪੁਲਸ ਕਰਮਚਾਰੀਆਂ ਨੂੰ ਹਰਿਆਣਾ ਦੇ ਇਸ ਸ਼ਖਸ ਨੇ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਰਾਹ ਫਾਊਡੇਸ਼ਨ ਦੇ ਚੇਅਰਮੈਨ ਨਰੇਸ਼ ਸੈਲਪਰ ਨੇ ਕਿਹਾ ਹੈ ਕਿ ਹੈਦਰਾਬਾਦ ਪੁਲਸ ਨੇ ਜੋ ਕੀਤਾ ਉਸ ਦੀ ਅਸੀ ਸ਼ਲਾਘਾ ਕਰਦੇ ਹਾਂ। ਮੈਂ ਇਸ ਐਨਕਾਊਂਟਰ 'ਚ ਸ਼ਾਮਲ ਪੁਲਸ ਕਰਮਚਾਰੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹਾਂ।

PunjabKesari

ਇਸ ਤੋਂ ਪਹਿਲਾਂ ਹੈਦਰਾਬਾਦ ਗੈਂਗਰੇਪ ਦੇ 4 ਦੋਸ਼ੀ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦੀ ਘਟਨਾ ਦਾ ਗੁਜਰਾਤ 'ਚ ਸਵਾਗਤ ਕੀਤਾ ਗਿਆ। ਇਸ ਮੌਕੇ ਸੂਬੇ 'ਚ ਭਾਵਨਗਰ ਦੇ ਮਹੁਵਾ ਦੇ ਉਦਯੋਗਪਤੀ ਅਤੇ ਸਥਾਨਕ ਭਾਜਪਾ ਨੇਤਾ ਰਾਜਭਾ ਗੋਹਿਲ ਨੇ ਐਨਕਾਊਂਟਰ ਕਰਨ ਵਾਲੀ ਪੁਲਸ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਦੱਸਣਯੋਗ ਹੈ ਕਿ ਸ਼ੁੱਕਰਵਾਰ ਸਵੇਰਸਾਰ ਸ਼ਾਦਨਗਰ ਦੇ ਕੋਲ ਐਨਕਾਊਂਟਰ 'ਚ ਇਕ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਹੱਤਿਆ 'ਚ 4 ਦੋਸ਼ੀ ਮਾਰੇ ਗਏ। ਦੋਸ਼ੀ ਉਸ ਸਮੇਂ ਮਾਰੇ ਗਏ ਜਦੋਂ ਉਨ੍ਹਾਂ ਨੂੰ ਹੈਦਰਾਬਾਦ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ਾਦਨਗਰ ਕੋਲ ਚਟਨਪੱਲੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।

ਸੈਲਫ ਡਿਫੈਂਸ ਦੀ ਟ੍ਰੇਨਿੰਗ ਦੇਵੇਗਾ ਗਰੁੱਪ-
ਦੱਸ ਦੇਈਏ ਕਿ ਰਾਹ ਗਰੁੱਪ ਫਾਊਡੇਸ਼ਨ ਹਰਿਆਣਾ ਦੀ 21 ਹਜ਼ਾਰ ਵਿਦਿਆਰਥਣਾਂ ਨੂੰ ਸੈਲਫ ਡਿਫੈਂਸ ਦੀ ਵਿਸ਼ੇਸ਼ ਟ੍ਰੇਨਿੰਗ ਦੇਣ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਚਰਖੀ ਦਾਦਰੀ ਖੇਤਰ ਦੇ 11 ਸਕੂਲਾਂ ਦੀ 2600 ਕੁੜੀਆਂ ਨੂੰ 22 ਤੋਂ 30 ਦਸੰਬਰ ਤੱਕ ਟ੍ਰੇਨਿੰਗ ਦਿੱਤੀ ਜਾਵੇਗੀ। ਰਾਹ ਸੰਸਥਾ ਦੇ ਇਸ ਜਾਗਰੂਕਤਾ ਮੁਹਿੰਮ ਤਹਿਤ ਸਕੂਲਾਂ 'ਚ ਬੇਟੀਆਂ ਨੂੰ ਦੁਪੱਟੇ ਤੋਂ ਲੈ ਕੇ ਰੋਜ਼ਾਨਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਵਸਤੂਆਂ ਨੂੰ ਆਤਮ ਰੱਖਿਆ ਦੇ ਲਈ ਵਰਤੋਂ ਕਰਨ ਦੀ ਤਕਨੀਕ ਸਿਖਾਈ ਜਾਵੇਗੀ। ਪ੍ਰੋਜੈਕਟ ਤਹਿਤ ਖੇਤਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ 3-3 ਦਿਨਾਂ ਲਈ ਵਿਆਪਕ ਪੱਧਰ 'ਤੇ ਟ੍ਰੇਨਿੰਗ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।


Iqbalkaur

Content Editor

Related News