7 ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਸਮੂਹਕ ਜਬਰ-ਜ਼ਿਨਾਹ, ਤਿੰਨ ਨਾਬਾਲਗ ਮੁੰਡੇ ਗਿ੍ਰਫ਼ਤਾਰ

Wednesday, Sep 08, 2021 - 04:55 PM (IST)

7 ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਸਮੂਹਕ ਜਬਰ-ਜ਼ਿਨਾਹ, ਤਿੰਨ ਨਾਬਾਲਗ ਮੁੰਡੇ ਗਿ੍ਰਫ਼ਤਾਰ

ਹਿਸਾਰ- ਨਾਰਨੌਂਦ ਖੇਤਰ ਨਾਲ ਲੱਗਦੇ ਇਕ ਪਿੰਡ ’ਚ 7 ਸਾਲ ਦੀ ਬੱਚੀ ਦੇ ਹੱਥ-ਪੈਰ ਬੰਨ੍ਹ ਕੇ 3 ਮੁੰਡਿਆਂ ਵਲੋਂ ਸਮੂਹਤ ਜਬਰ-ਜ਼ਿਨਾਹ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਿੰਨੋਂ ਦੋਸ਼ੀ ਨਾਬਾਲਾਗ ਹਨ ਅਤੇ ਉਨ੍ਹਾਂ ਦੀ ਉਮਰ 14, 15 ਅਤੇ 16 ਸਾਲ ਹੈ। ਇਨ੍ਹਾਂ ’ਚੋਂ ਦੋ ਸਕੇ ਭਰਾ ਹਨ ਅਤੇ ਤੀਜਾ ਉਨ੍ਹਾਂ ਦਾ ਚਚੇਰਾ ਭਰਾ ਹੈ। ਬੱਚੀ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। 

ਪੀੜਤ ਬੱਚੀ ਦੀ ਮਾਂ ਇਕ ਸਕੂਲ ਵਿਚ ਵਰਕਰ ਹੈ। ਮਾਂ ਦੇ ਬਿਆਨ ਮੁਤਾਬਕ ਉਹ ਰੋਜ਼ਾਨਾ ਡਿਊਟੀ ’ਤੇ ਚਲੀ ਜਾਂਦੀ ਹੈ ਅਤੇ ਉਸ ਦਾ ਪਤੀ ਕੰਮ ’ਤੇ। ਇਸ ਦੌਰਾਨ ਉਸ ਦੀਆਂ 3 ਧੀਆਂ ਘਰ ਵਿਚ ਇਕੱਲੀਆਂ ਹੀ ਆਪਣੇ ਦਾਦੇ ਕੋਲ ਰਹਿੰਦੀਆਂ ਹਨ। ਔਰਤ ਮੁਤਾਬਕ 3 ਸਤੰਬਰ ਨੂੰ ਜਦੋਂ ਉਹ ਡਿਊਟੀ ਤੋਂ ਵਾਪਸ ਘਰ ਪਰਤੀ ਤਾਂ ਵੇਖਿਆ ਕਿ ਉਸ ਦੀ 7 ਸਾਲ ਦੀ ਧੀ ਦੇ ਸਰੀਰ ’ਚੋਂ ਖ਼ੂਨ ਵਹਿ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਧੀ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਵਿਖਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ।

ਔਰਤ ਮੁਤਾਬਕ ਇਸ ਤੋਂ ਬਾਅਦ ਪੁਲਸ ਨੂੰ ਖ਼ਬਰ ਦਿੱਤੀ ਗਈ ਪਰ ਬੱਚੀ ਕੁਝ ਵੀ ਦੱਸਣ ਦੀ ਹਾਲਤ ਵਿਚ ਨਹੀਂ ਸੀ। ਅੱਜ ਦਿਨ ਵਿਚ ਬੱਚੀ ਨੇ ਉਸ ਨੂੰ ਘਟਨਾ ਬਾਰੇ ਦੱਸਿਆ ਕਿ 3 ਸਤੰਬਰ ਨੂੰ ਉਸ ਦਾ ਚਾਚਾ ਦੁਪਹਿਰ ਨੂੰ ਫੜ ਕੇ ਉਸ ਨੂੰ ਗੁਆਂਢ ਦੇ ਕਮਰੇ ਵਿਚ ਲੈ ਗਿਆ ਅਤੇ ਉੱਥੇ ਮੰਜੀ ਨਾਲ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਤੋਂ ਬਾਅਦ ਤਿੰਨਾਂ ਨੇ ਉਸ ਨਾਲ ਗਲਤ ਕੰਮ ਕੀਤਾ।


author

Tanu

Content Editor

Related News