ਪਾਕਿਸਤਾਨ ’ਚ ਜੰਮੀ ਹਿੰਦੂ ਬੀਬੀ ਨੂੰ ਭਾਰਤ ਆਉਣ ਦੇ 40 ਸਾਲਾਂ ਬਾਅਦ ਮਿਲੀ ਨਾਗਰਿਕਤਾ

07/09/2021 5:03:04 PM

ਇੰਦੌਰ, (ਭਾਸ਼ਾ)– ਪਾਕਿਸਤਾਨ ’ਚ ਸਿੰਧ ਸੂਬੇ ਦੇ ਜੈਕਬਾਬਾਦ ’ਚ ਜੰਮੀ ਗੀਤਾ ਨੇ ਉਸ ਸਮੇਂ ਹੋਸ਼ ਵੀ ਨਹੀਂ ਸੰਭਾਲਿਆ ਸੀ ਜਦੋਂ ਉਨ੍ਹਾਂ ਦਾ ਪਰਿਵਾਰ 40 ਸਾਲ ਪਹਿਲਾਂ ਇਸ ਮੁਲਕ ਨੂੰ ਅਲਵਿਦਾ ਕਹਿ ਕੇ ਭਾਰਤ ਆ ਗਿਆ ਸੀ। ਇਸ ਬੀਬੀ ਨੂੰ ਹੁਣ ਭਾਰਤ ਦੀ ਨਾਗਰਿਕਤਾ ਮਿਲ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੀਤਾ ਉਨ੍ਹਾਂ 5 ਲੋਕਾਂ ’ਚ ਸ਼ਾਮਲ ਹੈ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇੰਦੌਰ ’ਚ ਇਕ ਪ੍ਰੋਗਰਾਮ ਦੌਰਾਨ ਸ਼ੁੱਕਰਵਾਰ ਨੂੰ ਭਾਰਤੀ ਨਾਗਰਿਕਤਾ ਦਾ ਪ੍ਰਮਾਣਪੱਤਰ ਪ੍ਰਦਾਨ ਕੀਤਾ। ਇਨ੍ਹਾਂ ’ਚ ਇਕ ਮੁਸਲਿਮ ਵਿਆਹੁਤਾ ਵੀ ਸ਼ਾਮਲ ਹੈ। 

ਅਧਿਕਾਰੀਆਂ ਮੁਤਾਬਕ, ਪਾਕਿਸਤਾਨ ਦੇ ਜੈਕਬਾਬਾਦ ’ਚ 31 ਜਨਵਰੀ 1081 ਨੂੰ ਜੰਮੀ ਗੀਤਾ ਚਾਰ ਜੂਨ 1981 ਤੋਂ ਭਾਰਤ ’ਚ ਰਹਿਣ ਰਹੀ ਹੈ। ਉਨ੍ਹਾਂ ਦੱਸਿਆ ਕਿ ਗੀਤਾ ਨੇ 9 ਸਤੰਬਰ 2015 ਨੂੰ ਇੰਦੌਰ ਦੇ ਜ਼ਿਲ੍ਹਾ ਅਧਿਕਾਰੀ ਦਫਤਰ ’ਚ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। 

ਭਾਰਤੀ ਨਾਗਰਿਕਤਾ ਮਿਲਣ ਤੋਂ ਖੁਸ਼ ਗੀਤਾ (4)) ਨੇ ਪੱਤਕਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਅੱਜ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਲੰਬੇ ਸਮੇਂ ਤੋਂ ਭਾਰਤੀ ਨਾਗਰਿਕਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਵੱਖ-ਵੱਖ ਕਾਰਨਾਂ ਕਰਕੇ ਮੈਨੂੰ ਨਾਗਰਿਕਤਾ ਨਹੀਂ ਮਿਲ ਪਾ ਰਹੀ ਸੀ। ਪਰਿਵਾਰ ਦੇ ਪਾਕਿਸਤਾਨ ਛੱਡ ਕੇ ਭਾਰਤ ’ਚ ਵਸਣ ਦਾ ਕਾਰਨ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਸ ਸਮੇਂ ਮੈਂ ਬਹੁਤ ਛੋਚੀ ਸੀ। ਇਸ ਲਈ ਮੈਨੂੰ ਠੀਕ ਤਰ੍ਹਾਂ ਪਤਾ ਨਹੀਂ ਹੈ। 

40 ਸਾਲਾ ਬੀਤੀ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਤੇ ਇਕ ਭਰਾ ਨੂੰ ਭਾਰਤ ਦੀ ਨਾਗਰਿਕਤਾ ਮਿਲਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਇੰਦੌਰ ’ਚ ਉਨ੍ਹਾਂ ਹਿੰਦੂ ਸ਼ਰਨਾਰਥੀਆਂ ਦੀ ਵੱਡੀ ਆਬਾਦੀ ਰਹਿੰਦੀ ਹੈ ਜੋ ਪਾਕਿਸਤਾਨ ਦੇ ਸਿੰਧ ਸੂਬੇ ਨੂੰ ਛੱਡ ਕੇ ਭਾਰਤ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਜ਼ਰੇ 5 ਸਾਲਾਂ ’ਚ ਇੰਦੌਰ ’ਚ ਰਹੇ ਰਹੇ ਕਰੀਬ 2,000 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ, ਜਦਕਿ ਅਜਿਹੇ 1,200 ਹੋਰ ਸ਼ਰਨਾਰਥੀਆਂ ਦੀ ਨਾਗਰਿਕਤਾ ਅਰਜ਼ੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ।


Rakesh

Content Editor

Related News