ਹਿੰਦੂ ਸੀ ਭਾਰਤ ਦਾ ਪਹਿਲਾ ਅੱਤਵਾਦੀ : ਕਮਲ ਹਾਸਨ

05/13/2019 10:38:03 AM

ਅਰਵਾਕੁਰਿਚੀ (ਤਾਮਿਲਨਾਡੂ)— ਮਕੱਲ ਨਿਧੀ ਮੈਯਮ (ਐੱਮ.ਐੱਨ.ਐੱਮ.) ਦੇ ਸੰਸਥਾਪਕ ਕਮਲ ਹਾਸਨ ਨੇ ਇਹ ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਆਜ਼ਾਦ ਭਾਰਤ ਦਾ ਪਹਿਲਾ 'ਅੱਤਵਾਦੀ ਹਿੰਦੂ' ਸੀ। ਉਹ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨਾਥੂਰਾਮ ਗੋਡਸੇ ਦੇ ਸੰਦਰਭ 'ਚ ਗੱਲ ਕਰ ਰਹੇ ਸਨ। ਐਤਵਾਰ ਦੀ ਰਾਤ ਇਕ ਚੋਣਾਵੀ ਸਭ ਨੂੰ ਸੰਬੋਧਨ ਕਰਦੇ ਹੋਏ ਕਮਲ ਹਾਸਨ ਨੇ ਕਿਹਾ ਕਿ ਉਹ ਇਕ ਅਜਿਹੇ ਭਾਰਤੀ ਹਨ, ਜੋ ਸਮਾਨਤਾ ਵਾਲਾ ਭਾਰਤ ਚਾਹੁੰਦੇ ਹਨ। 

ਉਨ੍ਹਾਂ ਨੇ ਕਿਹਾ,''ਮੈਂ ਅਜਿਹਾ ਇਸ ਲਈ ਨਹੀਂ ਬੋਲ ਰਿਹਾ ਹਾਂ ਕਿ ਇਹ ਮੁਸਲਮਾਨ ਬਹੁਲ ਇਲਾਕਾ ਹੈ ਸਗੋਂ ਮੈਂ ਇਹ ਗੱਲ ਗਾਂਧੀ ਦੀ ਮੂਰਤੀ ਦੇ ਸਾਹਮਣੇ ਬੋਲ ਰਿਹਾ ਹਾਂ। ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਅਤੇ ਉਸ ਦਾ ਨਾਂ ਨਾਥੂਰਾਮ ਗੋਡਸੇ ਹੈ। ਉੱਥੋਂ ਇਸ ਦੀ (ਅੱਤਵਾਦ) ਦੀ ਸ਼ੁਰੂਆਤ ਹੋਈ।'' ਮਹਾਤਮਾ ਗਾਂਧੀ ਦੀ 1948 'ਚ ਹੋਈ ਹੱਤਿਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਉਸ ਕਤਲ ਦਾ ਜਵਾਬ ਲੱਭਣ ਆਏ ਹਨ।


DIsha

Content Editor

Related News