ਮੁਸਲਮਾਨ ਪਰਿਵਾਰ ''ਤੇ ਹਿੰਦੂ ਕੁੜੀ ਦਾ ਦੋਸ਼, ਉਰਦੂ ਸਿੱਖਣ ਲਈ ਬਣਾਇਆ ਜਾ ਰਿਹੈ ਦਬਾਅ
Tuesday, Dec 01, 2020 - 02:02 AM (IST)
ਭੋਪਾਲ - ਮੱਧ ਪ੍ਰਦੇਸ਼ 'ਚ ਧਰਮ ਆਜ਼ਾਦੀ ਬਿੱਲ 2020 ਨੂੰ ਲੈ ਕੇ ਤੇਜ਼ੀ ਨਾਲ ਤਿਆਰੀ ਚੱਲ ਰਹੀ ਹੈ। ਆਉਣ ਵਾਲੇ ਵਿਧਾਨਸਭਾ ਸੈਸ਼ਨ 'ਚ ਵੀ ਇਸ ਨੂੰ ਲਿਆਉਣ ਦੀ ਤਿਆਰੀ ਹੈ। ਇਸ ਦੌਰਾਨ ਸ਼ਹਿਡੋਲ 'ਚ ਜ਼ਬਰਦਸਤੀ ਧਰਮ ਤਬਦੀਲੀ ਕਰਵਾਉਣ ਦੇ ਮਾਮਲੇ 'ਚ ਸ਼ਿਕਾਇਤ ਹੋਈ ਹੈ। ਪੀੜਤਾ ਦੀ ਸ਼ਿਕਾਇਤ 'ਤੇ ਉਸਦੇ ਪਤੀ ਖ਼ਿਲਾਫ਼ ਧਰਮ ਆਜ਼ਾਦੀ ਐਕਟ 1968 ਦੀ ਧਾਰਾ 3, 4, 5 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਿੱਘੂ ਬਾਰਡਰ ਹੰਗਾਮੇ 'ਚ ਦਿੱਲੀ ਪੁਲਸ ਦੀ ਕਾਰਵਾਈ, ਦੰਗਾ ਸਮੇਤ ਕਈ ਧਾਰਾਵਾਂ 'ਚ FIR
ਦਰਅਸਲ, ਸ਼ਹਿਡੋਲ ਦੀ ਧਨਪੁਰੀ ਨਿਵਾਸੀ ਪੀੜਤਾ (ਹਿੰਦੂ) ਨੇ 2 ਸਾਲ ਪਹਿਲਾਂ 2018 'ਚ ਮੁਹੰਮਦ ਇਰਸ਼ਾਦ ਖਾਨ ਨਾਮ ਦੇ ਸ਼ਖਸ ਨਾਲ ਵਿਆਹ ਕੀਤਾ ਸੀ। ਦੋਸ਼ ਹੈ ਕਿ ਵਿਆਹ ਦੇ ਕੁੱਝ ਦਿਨਾਂ ਬਾਅਦ ਪਰਿਵਾਰ ਦੇ ਲੋਕ ਪੀੜਤਾ 'ਤੇ ਮੁਸਲਮਾਨ ਧਰਮ ਦੇ ਤੌਰ-ਤਰੀਕੇ ਸਿੱਖਣ ਲਈ ਦਬਾਅ ਬਣਾਉਣ ਲੱਗੇ। ਉਸ 'ਤੇ ਉਰਦੂ ਅਤੇ ਅਰਬੀ ਸਿੱਖਣ ਦਾ ਦਬਾਅ ਬਣਾਉਣ ਲੱਗੇ। ਪੀੜਤ ਇਸ ਦੇ ਲਈ ਤਿਆਰ ਨਹੀਂ ਸੀ।
The woman, a Hindu, has lodged a complaint, stating that the man, Irshad Khan, harassed her & his family members were pressurizing her to adapt to their culture & learn Urdu, Arabic languages: Bharat Dubey, SDPO, Dhanpur, Shahdol (29.11.2020) https://t.co/iwd8K1W4xe
— ANI (@ANI) November 30, 2020
ਕੁੱਟਮਾਰ ਤੋਂ ਤੰਗ ਆ ਕੇ ਪੀੜਤਾ ਵਾਪਸ ਘਰ ਆ ਗਈ ਹੈ ਅਤੇ ਪਤੀ ਅਤੇ ਉਸਦੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਤਸ਼ੱਦਦ ਤੋਂ ਤੰਗ ਆ ਕੇ ਪੀੜਤਾ 27 ਨਵੰਬਰ ਨੂੰ ਆਪਣੇ ਮਾਂ-ਬਾਪ ਦੇ ਕੋਲ ਚੱਲੀ ਗਈ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਲੜਕੀ ਦੇ ਪਤੀ ਇਰਸ਼ਾਦ ਖਾਨ ਨੂੰ ਮੱਧ ਪ੍ਰਦੇਸ਼ ਧਰਮ ਆਜ਼ਾਦੀ ਐਕਟ 1968 ਦੀ ਧਾਰਾ 3, 4 ਅਤੇ 5 ਅਤੇ ਦਹੇਜ ਤਸ਼ੱਦਦ (498) ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ।