ਹਿੰਡਨ ਨਦੀ ਹੋਵੇਗੀ ਪ੍ਰਦੂਸ਼ਣ ਮੁਕਤ, ਮਹਾਕੁੰਭ ਲਈ ਸੱਜਣਗੇ ਪ੍ਰਯਾਗਰਾਜ ਦੇ 7 ਘਾਟ

Wednesday, Apr 19, 2023 - 10:15 AM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨੇ ਨਮਾਮਿ ਗੰਗੇ ਦੇ ਤਹਿਤ 638 ਕਰੋੜ ਰੁਪਏ ਦੇ 8 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ’ਚ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ’ਚ ਹਿੰਡਨ ਨਦੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ 4 ਪ੍ਰਾਜੈਕਟ ਸ਼ਾਮਲ ਹਨ। ਮਿਸ਼ਨ ਦੇ ਜਨਰਲ ਡਾਇਰੈਕਟਰ ਜੀ. ਅਸ਼ੋਕ ਕੁਮਾਰ ਦੀ ਪ੍ਰਧਾਨਗੀ ਵਿਚ ਕਾਰਜਕਾਰੀ ਕਮੇਟੀ ਦੀ ਮੰਗਲਵਾਰ ਨੂੰ ਹੋਈ ਬੈਠਕ 'ਚ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਹਿੰਡਨ ਨਦੀ ਨੂੰ ਪਹਿਲੀ ਤਰਜੀਹ ਵਾਲੀ ਪ੍ਰਦੂਸ਼ਿਤ ਨਦੀਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਹਿੰਡਨ ਦੀ ਪ੍ਰਮੁੱਖ ਸਹਾਇਕ ਨਦੀ ਕ੍ਰਿਸ਼ਨੀ ਸ਼ਾਮਲੀ ਵਿਚ ਵੀ ਵੱਡੀ ਮਾਤਰਾ ਵਿਚ ਪ੍ਰਦੂਸ਼ਿਤ ਪਾਣੀ ਹਿੰਡਨ 'ਚ ਜਾਂਦਾ ਹੈ, ਜਿਸ ਦੇ ਚੱਲਦੇ ਇਸ ਨਦੀ ਦਾ ਪ੍ਰਦੂਸ਼ਣ ਵੱਧਦਾ ਹੀ ਜਾ ਰਿਹਾ ਹੈ।

ਸਾਲ 2025 ’ਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਮਹਾਕੁੰਭ ਦੀਆਂ ਤਿਆਰੀਆਂ ਦੇ ਹਿੱਸੇ ਦੇ ਰੂਪ ’ਚ ਸ਼ਹਿਰ ’ਚ 7 ਘਾਟਾਂ ਦਸ਼ਾਸ਼ਮੇਧ ਘਾਟ, ਕਿਲਾ ਘਾਟ, ਨੌਕੀਆਂ ਘਾਟ, ਗਿਆਨ ਗੰਗਾ ਆਸ਼ਰਮ ਘਾਟ, ਸਰਸਵਤੀ ਘਾਟ, ਮਹੇਵਾ ਘਾਟ ਅਤੇ ਰਸੂਲਾਬਾਦ ਘਾਟ ਦੇ ਵਿਕਾਸ ਦੇ ਪ੍ਰਾਜੈਕਟ ਮਨਜ਼ੂਰ ਕੀਤੇ ਗਏ। ਇਨ੍ਹਾਂ ਘਾਟਾਂ ’ਤੇ ਇਸ਼ਨਾਨ, ਕੱਪੜੇ ਬਦਲਣ, ਪੀਣ ਵਾਲੇ ਪਾਣੀ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਕਰਨ ਸਮੇਤ ਸੁੰਦਰੀਕਰਨ ਕਾਰਜ ਕੀਤੇ ਜਾਣਗੇ। ਇਸ ਤੋਂ ਇਲਾਵਾ 2 ਸੀਵਰੇਜ ਪ੍ਰਬੰਧਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ’ਚ ਇਕ ਬਿਹਾਰ ’ਚ ਅਤੇ ਦੂਜਾ ਮੱਧ ਪ੍ਰਦੇਸ਼ ’ਚ ਸਥਿਤ ਹੈ। ਉਤਰਾਖੰਡ ਦੇ ਹਰਿਦੁਆਰ ’ਚ ਘਾਟ ਵਿਕਾਸ ਦੇ ਇਕ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਉੱਥੇ 2.12 ਕਰੋੜ ਰੁਪਏ ਦੀ ਲਾਗਤ ਨਾਲ ਅਖੰਡ ਪਰਮ ਧਾਮ ਦਾ ਨਿਰਮਾਣ ਕੀਤਾ ਜਾਵੇਗਾ।
 


Tanu

Content Editor

Related News