ਯੂ. ਪੀ. : ਹਿੰਡਨ ਪੁਲ ''ਚ ਆਈ ਦਰਾਰ, ਟ੍ਰੈਫਿਕ ਪੁਲਸ ਨੇ ਆਵਾਜਾਈ ਰੋਕੀ ਤਾਂ ਲੱਗਿਆ ਜਾਮ
Thursday, Jun 29, 2017 - 10:08 PM (IST)
ਗਾਜ਼ੀਆਬਾਦ— 60 ਸਾਲ ਪੁਰਾਣੇ ਅਤੇ ਕਾਫੀ ਸਮੇਂ ਤੋਂ ਬੁਰੀ ਹਾਲਤ ਹਿੰਡਨ ਦੇ ਪੁਰਾਣੇ ਪੁਲ 'ਚ ਅਚਾਨਕ ਦਰਾਰ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲ ਕਿਸੀ ਵੀ ਸਮੇਂ ਡਿੱਗ ਸਕਦਾ ਹੈ। ਟ੍ਰੈਫਿਕ ਪੁਲਸ ਨੇ ਆਵਾਜਾਈ ਰੋਕ ਦਿੱਤੀ। ਉਥੇ ਹੀ ਖਤਰੇ ਨੂੰ ਭਾਂਪਦੇ ਹੋਏ ਟੈਕਨੀਕਲ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ।
ਦੱਸ ਦਈਏ ਕਿ ਹਿੰਡਨ ਨਦੀ ਦਾ ਪੁਰਾਣਾ ਪੁਲ ਵੀ ਖਸਤਾ ਹੋ ਚੁੱਕਾ ਹੈ। 1957 'ਚ ਬਣਿਆ ਇਹ ਪੁਰਾਣਾ ਪੁਲ ਕਾਫੀ ਕਮਜ਼ੋਰ ਹੋ ਚੁੱਕਾ ਹੈ, ਜੋ ਕਦੇ ਵੀ ਨੁਕਸਾਨਿਆ ਜਾ ਸਕਦਾ ਹੈ। ਯੂ. ਪੀ. ਸੇਤੂ ਨਿਰਮਾਣ ਨਿਗਮ ਦੇ ਇੰਜੀਨੀਅਰਾਂ ਵਲੋਂ ਬਣਾਈ ਗਈ ਟੈਕਨੀਕਲ ਰਿਪੋਰਟ 'ਚ ਇਹ ਖੁਲਾਸਾ ਬਹੁਤ ਪਹਿਲਾਂ ਹੋ ਚੁੱਕਾ ਹੈ। ਰਿਪੋਰਟ ਮੁਤਾਬਕ, ਇਹ ਪੁਲ ਹੁਣ ਵਾਹਨਾਂ ਲਈ ਸੁਰੱਖਿਅਤ ਨਹੀਂ ਹੈ।
ਹਿੰਡਨ ਨਦੀ ਦਾ ਪੁਰਾਣਾ ਪੁਲ ਗੋਲ ਡਾਟ ਤਕਨੀਕ 'ਤੇ ਬਣਿਆ ਹੈ। ਸਾਲ 1957 'ਚ ਇਸ ਪੁਲ ਨੂੰ ਬਣਾਇਆ ਗਿਆ ਸੀ। ਦੋ ਲੇਨ ਵਾਲਾ ਇਹ ਪੁਲ ਗਾਜ਼ੀਆਬਾਦ ਨੂੰ ਮੋਹਨ ਨਗਰ ਨਾਲ ਜੋੜਦਾ ਹੈ। ਇਸ ਪੁਲ 'ਤੇ ਜੀ. ਡੀ. ਰੋਡ, ਐਨ. ਐਚ.-58, ਹਾਪੁੜ ਰੋਡ ਅਤੇ ਐਨ. ਐਚ.-91 ਤੋਂ ਦਿੱਲੀ ਵਲ ਜਾਣ ਵਾਲੇ ਟ੍ਰੈਫਿਕ ਦਾ ਦਬਾਅ ਹੈ।