Hindenburg : ਨਵੀਂ ਰਿਪੋਰਟ ਨੇ ਫਿਰ ਮਚਾਈ ਸਨਸਨੀ, ਅਡਾਨੀ ਲਿੰਕ ਦੇ ਦਾਅਵੇ 'ਤੇ ਸੇਬੀ ਮੁਖੀ ਦਾ ਜਵਾਬ

Sunday, Aug 11, 2024 - 11:32 AM (IST)

Hindenburg : ਨਵੀਂ ਰਿਪੋਰਟ ਨੇ ਫਿਰ ਮਚਾਈ ਸਨਸਨੀ, ਅਡਾਨੀ ਲਿੰਕ ਦੇ ਦਾਅਵੇ 'ਤੇ ਸੇਬੀ ਮੁਖੀ ਦਾ ਜਵਾਬ

ਨੈਸ਼ਨਲ ਡੈਸਕ: ਸੇਬੀ ਦੇ ਚੇਅਰਮੈਨ ਨੇ ਹਿੰਡਨਬਰਗ ਦੀ ਰਿਪੋਰਟ 'ਚ ਅਡਾਨੀ ਲਿੰਕ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ 'ਬੇਬੁਨਿਆਦ, ਕਿਸੇ ਵੀ ਸੱਚਾਈ ਤੋਂ ਰਹਿਤ' ਹੈ। ਇਸ ਵਾਰ ਅਮਰੀਕਾ ਦੀ ਸ਼ਾਰਟ ਸੇਲਰ ਕੰਪਨੀ ਨੇ ਸਟਾਕ ਮਾਰਕੀਟ ਰੈਗੂਲੇਟਿੰਗ ਬਾਡੀ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ 'ਤੇ ਦੋਸ਼ ਲਗਾਇਆ ਹੈ। ਮਾਧਵੀ ਪੁਰੀ ਬੁੱਚ ਅਤੇ ਧਵਲ ਬੁੱਚ ਨੇ ਸ਼ਨੀਵਾਰ ਦੇਰ ਰਾਤ ਆਈਆਂ ਰਿਪੋਰਟਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਨੂੰ 'ਬੇਬੁਨਿਆਦ' ਅਤੇ 'ਚਰਿੱਤਰ ਹੱਤਿਆ' ਦੀ ਕੋਸ਼ਿਸ਼ ਕਰਾਰ ਦਿੱਤਾ।

ਦਰਅਸਲ, ਹਿੰਡਨਬਰਗ ਨੇ ਦੋਸ਼ ਲਗਾਇਆ ਹੈ ਕਿ ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਤੇ ਉਨ੍ਹਾਂ ਦੇ ਪਤੀ ਦੀ ਅਡਾਨੀ ਮਨੀ ਸਾਈਫਨਿੰਗ ਸਕੈਂਡਲ 'ਚ ਵਰਤੇ ਗਏ ਆਫਸ਼ੋਰ ਫੰਡਾਂ ਵਿੱਚ ਹਿੱਸੇਦਾਰੀ ਸੀ।

ਹੁਣ ਇਸ 'ਤੇ ਉਨ੍ਹਾਂ ਦਾ ਜਵਾਬ ਆਇਆ ਹੈ। ਉਨ੍ਹਾਂ ਨੇ ਕਿਹਾ ਕਿ 10 ਅਗਸਤ, 2024 ਦੀ ਹਿੰਡਨਬਰਗ ਰਿਪੋਰਟ 'ਚ ਸਾਡੇ 'ਤੇ ਲਗਾਏ ਗਏ ਦੋਸ਼ਾਂ 'ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਰਿਪੋਰਟ 'ਚ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਖੰਡਨ ਕਰਦੇ ਹਾਂ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸਾਡੀ ਜ਼ਿੰਦਗੀ ਅਤੇ ਮਾਲੀ ਹਾਲਤ ਇੱਕ ਖੁੱਲੀ ਕਿਤਾਬ ਵਾਂਗ ਹੈ। ਸਾਨੂੰ ਸਾਰੇ ਵਿੱਤੀ ਦਸਤਾਵੇਜ਼ ਦਿਖਾਉਣ ਵਿੱਚ ਕੋਈ ਝਿਜਕ ਨਹੀਂ ਹੈ। ਇਸ ਵਿੱਚ ਉਹ ਕਾਗਜ਼ ਵੀ ਸ਼ਾਮਲ ਹਨ ਜਦੋਂ ਮੈਂ ਅਤੇ ਪੁਰੀ ਆਮ ਨਾਗਰਿਕ ਸੀ।

ਵਰਣਨਯੋਗ ਹੈ ਕਿ ਅਮਰੀਕਾ ਸਥਿਤ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ 10 ਅਗਸਤ ਨੂੰ ਆਪਣੀ ਨਵੀਂ ਰਿਪੋਰਟ ਵਿਚ ਦੋਸ਼ ਲਗਾਇਆ ਸੀ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਦੀ ਅਡਾਨੀ ਦੇ 'ਮਨੀ ਸਿਫੋਨਿੰਗ ਸਕੈਂਡਲ' ਵਿਚ ਵਰਤੇ ਗਏ ਆਫਸ਼ੋਰ ਫੰਡਾਂ ਵਿਚ ਹਿੱਸੇਦਾਰੀ ਹੈ। ਹਿੰਡਨਬਰਗ ਨੇ ਦੋਸ਼ ਲਗਾਇਆ ਕਿ ਸੇਬੀ ਜਨਵਰੀ 2023 ਵਿੱਚ ਪ੍ਰਕਾਸ਼ਿਤ ਹਿੰਡਨਬਰਗ ਰਿਪੋਰਟ 'ਤੇ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਆਫਸ਼ੋਰ ਫੰਡਾਂ ਵਿੱਚ ਨਿਵੇਸ਼ ਕੀਤਾ ਸੀ ਜਿਨ੍ਹਾਂ ਦੇ ਅਡਾਨੀ ਸਮੂਹ ਨਾਲ ਸਬੰਧ ਸਨ।


author

Baljit Singh

Content Editor

Related News