‘ਕੌਣ ਬਣਿਆ ਰਾਹੁਲ ਗਾਂਧੀ ਦਾ ਬਾਡੀ ਡਬਲ, ਨਾਂ ਤੇ ਪਤਾ ਜਲਦੀ ਦੱਸਾਂਗਾ’, ਆਪਣੇ ਦਾਅਵੇ ’ਤੇ ਅੜੇ ਅਸਾਮ ਦੇ CM

01/28/2024 4:08:24 PM

ਨੈਸ਼ਨਲ ਡੈਸਕ– ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਾਡੀ ਡਬਲ ਦੀ ਵਰਤੋਂ ਕਰਨ ਦੇ ਦਾਅਵੇ ’ਤੇ ਅੜੇ ਹਨ। ਸਰਮਾ ਨੇ ਕਿਹਾ ਕਿ ਉਹ ਸੂਬੇ ’ਚ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਰਾਹੁਲ ’ਤੇ ਵਰਤੇ ਗਏ ਬਾਡੀ ਡਬਲ ਦਾ ਨਾਮ ਤੇ ਪਤਾ ਸਾਂਝਾ ਕਰਨਗੇ। ਉਨ੍ਹਾਂ ਨੇ ਵੀਰਵਾਰ ਨੂੰ ਦੌਰੇ ਦੌਰਾਨ ਕਾਂਗਰਸੀ ਸੰਸਦ ਮੈਂਬਰ ’ਤੇ ਬਾਡੀ ਡਬਲ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ।

ਉਨ੍ਹਾਂ ਕਿਹਾ ਸੀ ਕਿ ਇਕ ਮੀਡੀਆ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਆਪਣੇ ਬੱਸ ਸਫ਼ਰ ਦੌਰਾਨ ਬਾਡੀ ਡਬਲ ਦੀ ਵਰਤੋਂ ਕਰ ਰਹੇ ਸਨ, ਜਿਸ ਦਾ ਮਤਲਬ ਹੈ ਕਿ ਜੋ ਵਿਅਕਤੀ ਬੱਸ ’ਚ ਬੈਠ ਕੇ ਖਿੜਕੀ ’ਚੋਂ ਲੋਕਾਂ ਵੱਲ ਹੱਥ ਹਿਲਾ ਰਿਹਾ ਸੀ, ਉਹ ਸ਼ਾਇਦ ਰਾਹੁਲ ਗਾਂਧੀ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਜੀਂਦ 'ਚ ਗਰਜੇ CM ਭਗਵੰਤ ਮਾਨ, ਭਾਜਪਾ 'ਤੇ ਨਿਸ਼ਾਨੇ ਸਾਧ ਬੋਲੇ, ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ

ਸ਼ਨੀਵਾਰ ਨੂੰ ਸੋਨਿਤਪੁਰ ਜ਼ਿਲੇ ’ਚ ਇਕ ਪ੍ਰੋਗਰਾਮ ਦੌਰਾਨ ਹਿਮੰਤ ਤੋਂ ਰਾਹੁਲ ’ਤੇ ਲੱਗੇ ਦੋਸ਼ਾਂ ਬਾਰੇ ਪੁੱਛਿਆ ਗਿਆ। ਇਸ ’ਤੇ ਉਨ੍ਹਾਂ ਕਿਹਾ, ‘‘ਮੈਂ ਸਿਰਫ਼ ਗੱਲ ਨਹੀਂ ਕਰਦਾ। ਡੁਪਲੀਕੇਟ (ਨਕਲੀ ਰਾਹੁਲ) ਦਾ ਨਾਮ ਤੇ ਇਹ ਕਿਵੇਂ ਕੀਤਾ ਗਿਆ, ਮੈਂ ਪੂਰਾ ਵੇਰਵਾ ਸਾਂਝਾ ਕਰਾਂਗਾ। ਬਸ ਕੁਝ ਦਿਨ ਉਡੀਕ ਕਰੋ। ਮੈਂ ਕੱਲ ਡਿਬਰੂਗੜ੍ਹ ’ਚ ਰਹਾਂਗਾ ਤੇ ਅਗਲੇ ਦਿਨ ਵੀ ਗੁਹਾਟੀ ਤੋਂ ਬਾਹਰ ਹੋਵਾਂਗਾ। ਗੁਹਾਟੀ ਵਾਪਸ ਆਉਣ ’ਤੇ ਮੈਂ ਡੁਪਲੀਕੇਟ ਦਾ ਨਾਮ ਤੇ ਪਤਾ ਦੇਵਾਂਗਾ।’’

18 ਤੋਂ 25 ਜਨਵਰੀ ਦੌਰਾਨ ਆਸਾਮ ’ਚੋਂ ਲੰਘੀ ਯਾਤਰਾ
ਰਾਹੁਲ ਦੀ ਅਗਵਾਈ ’ਚ ਮਨੀਪੁਰ ਤੋਂ ਮਹਾਰਾਸ਼ਟਰ ਤੱਕ ਭਾਰਤ ਜੋੜੋ ਨਿਆਏ ਯਾਤਰਾ ਕੱਢੀ ਗਈ ਹੈ। ਇਹ ਯਾਤਰਾ 18 ਤੋਂ 25 ਜਨਵਰੀ ਤੱਕ ਆਸਾਮ ’ਚੋਂ ਲੰਘੀ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖਿਆ ਹੈ। ਇਸ ’ਚ ਉਨ੍ਹਾਂ ਅਪੀਲ ਕੀਤੀ ਕਿ ਪਾਰਟੀ ਦੀ ਭਾਰਤ ਜੋੜੋ ਨਿਆਏ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਤੇ ਰਾਹੁਲ ਗਾਂਧੀ ਤੇ ਹੋਰ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੋਗ ਨਿਰਦੇਸ਼ ਦਿੱਤੇ ਜਾਣ। ਖੜਗੇ ਨੇ ਪੱਤਰ ’ਚ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕੁਝ ਸ਼ਰਾਰਤੀ ਅਨਸਰ ਰਾਜ ਪ੍ਰਸ਼ਾਸਨ ਦਾ ਬੁਰਾ ਅਕਸ ਪੇਸ਼ ਕਰਨ ਜਾਂ ਯਾਤਰਾ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਵੇਂ ਕਿ ਕੁਝ ਗੁਆਂਢੀ ਸੂਬਿਆਂ ’ਚ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News