ਹਿਮੰਤ ਬਿਸਵਾ ਸਰਮਾ ਮੁੜ ਬਣੇ CM ! ਲਗਾਤਾਰ ਦੂਜੀ ਵਾਰ ਆਸਾਮ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

Tuesday, May 12, 2026 - 12:21 PM (IST)

ਹਿਮੰਤ ਬਿਸਵਾ ਸਰਮਾ ਮੁੜ ਬਣੇ CM ! ਲਗਾਤਾਰ ਦੂਜੀ ਵਾਰ ਆਸਾਮ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਗੁਹਾਟੀ- ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਕਾਰਜਕਾਲ ਲਈ ਆਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਗੁਹਾਟੀ ਦੇ ਖਾਨਾਪਾਰਾ ਖੇਤਰ ਦੇ ਵੇਟਰਨਰੀ ਮੈਦਾਨ 'ਚ ਆਯੋਜਿਤ ਸ਼ਾਨਦਾਰ ਸਮਾਰੋਹ 'ਚ ਸਰਮਾ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਸਰਬਾਨੰਦ ਸੋਨੋਵਾਲ, ਪਬਿਤਰਾ ਮਾਰਗੇਰਿਟਾ ਨੇ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉੱਪ ਮੁੱਖ ਮੰਤਰੀਆਂ ਅਥਏ ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਹਿੱਸਾ ਲਿਆ। 

PunjabKesari

ਸਰਮਾ ਦੀ ਮਾਂ ਮ੍ਰਿਣਾਲਿਨੀ ਦੇਵੀ, ਪਤਨੀ ਰਿੰਕੀ ਭੂਈਆਂ ਸਰਮਾ, ਪੁੱਤਰ ਨੰਦਿਲ ਬਿਸਵਾ ਸਰਮਾ ਅਤੇ ਧੀ ਸੁਕੰਨਿਆ ਸਰਮਾ ਵੀ ਇਸ ਦੌਰਾਨ ਮੌਜੂਦ ਸਨ। ਸਰਮਾ (57) ਆਸਾਮ 'ਚ ਲਗਾਤਾਰ ਦੂਜੀ ਵਾਰ ਸਹੁੰ ਚੁੱਕਣ ਵਾਲੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣ ਗਏ ਹਨ। ਸਰਮਾ ਨਾਲ ਸਹੁੰ ਚੁੱਕਣ ਵਾਲੇ ਚਾਰ ਵਿਧਾਇਕਾਂ 'ਚ ਭਾਜਪਾ ਦੇ ਅਜੰਤਾ ਨਿਯੋਗ ਅਤੇ ਰਾਮੇਸ਼ਵਰ ਤੇਲੀ, ਜਦੋਂ ਕਿ ਉਨ੍ਹਾਂ ਦੇ ਸਹਿਯੋਗੀ ਦਲ ਆਸਾਮ ਗਣ ਪ੍ਰੀਸ਼ਦ (ਅਗਪ) ਦੇ ਅਤੁਲ ਬੋਰਾ ਅਤੇ ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐੱਫ) ਦੇ ਚਰਨ ਬੋਰੋ ਸ਼ਾਮਲ ਹਨ। ਆਸਾਮ ਦੀ 126 ਮੈਂਬਰੀ ਵਿਧਾਨ ਸਭਾ 'ਚ ਰਾਜਗ ਨੇ ਰਿਕਾਰਡ 102 ਸੀਟਾਂ 'ਤੇ ਜਿੱਤ ਦਰਜ ਕੀਤੀ, ਜਿਨ੍ਹਾਂ 'ਚੋਂ 82 ਸੀਟਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਿਲੀਆਂ। ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਆਸਾਮ ਗਣ ਪ੍ਰੀਸ਼ਦ (ਅਗਪ) ਅਤੇ ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐੱਫ) ਨੇ 10-10 ਸੀਟਾਂ ਜਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News