ਸਿੱਧੀ ਵਿਨਾਇਕ ਮੰਦਰ ''ਚ ਦਾਨ ਵਿਵਾਦ ਮਾਮਲੇ ''ਚ ਵੱਡੀ ਅਪਡੇਟ ; CM ਨੇ ਰਿਕਾਰਡ ਜਾਂਚ ਦੇ ਦਿੱਤੇ ਹੁਕਮ

Sunday, Aug 09, 2026 - 10:25 AM (IST)

ਸਿੱਧੀ ਵਿਨਾਇਕ ਮੰਦਰ ''ਚ ਦਾਨ ਵਿਵਾਦ ਮਾਮਲੇ ''ਚ ਵੱਡੀ ਅਪਡੇਟ ; CM ਨੇ ਰਿਕਾਰਡ ਜਾਂਚ ਦੇ ਦਿੱਤੇ ਹੁਕਮ

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੰਬਈ ਦੇ ਪ੍ਰਸਿੱਧ ਸਿੱਧੀ ਵਿਨਾਇਕ ਮੰਦਰ ’ਚ ਕਥਿਤ ਦਾਨ ਬੇਨਿਯਮੀਆਂ ਦੀ ਵਿਆਪਕ ਜਾਂਚ ਦੇ ਹੁਕਮ ਦਿੱਤੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੰਦਰ ਦੇ ਪਿਛਲੇ 5 ਸਾਲਾਂ ਦੇ ਰਿਕਾਰਡ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ।

ਇਹ ਹੁਕਮ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਦੇ ਉਸ ਦੋਸ਼ ਤੋਂ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਮੰਦਰ ਤੋਂ ਹਰ ਸਾਲ ਲੱਗਭਗ 18 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ। ਇਸ ਤੋਂ ਬਾਅਦ 9 ਕਰਮਚਾਰੀਆਂ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ।

ਅਧਿਕਾਰੀਆਂ ਅਨੁਸਾਰ ਸਿੱਧੀ ਵਿਨਾਇਕ ਮੰਦਰ ਟਰੱਸਟ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਫੜਨਵੀਸ ਨਾਲ ਮੁਲਾਕਾਤ ਕਰ ਕੇ ਸਾਲ 2023 ਤੋਂ 2026 ਵਿਚਾਲੇ ਹੋਏ ਚੜ੍ਹਾਵੇ ਅਤੇ ਆਮਦਨ ਦਾ ਵਿਸਥਾਰਤ ਵੇਰਵਾ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਫੜਨਵੀਸ ਨੇ ਛੇਤੀ ਤੋਂ ਛੇਤੀ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ।


author

Harpreet SIngh

Content Editor

Related News