ਮਹਾਰਾਸ਼ਟਰ CM ਫੜਨਵੀਸ ਤੋਂ IAS ਤੁਕਾਰਾਮ ਮੁੰਡੇ ਦੀ ''ਸੁਰੱਖਿਆ'' ਕਰਨ ਦੀ ਕੀਤੀ ਅਪੀਲ
Monday, Aug 10, 2026 - 09:55 AM (IST)
ਨੈਸ਼ਨਲ ਡੈਸਕ: ਬਜ਼ੁਰਗ ਅਦਾਕਾਰ ਪਰੇਸ਼ ਰਾਵਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਆਈਏਐਸ ਅਧਿਕਾਰੀ ਤੁਕਾਰਾਮ ਮੁੰਡੇ ਦੀ ਸੁਰੱਖਿਆ ਕਰਨ ਦੀ ਬੇਨਤੀ ਕੀਤੀ ਹੈ, ਜੋ ਇਸ ਸਮੇਂ ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਦੇ ਕਮਿਸ਼ਨਰ ਹਨ। ਐਤਵਾਰ ਨੂੰ ਦਿੱਗਜ ਅਦਾਕਾਰ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਲਿਖਿਆ, "ਪੂਰੀ ਨਿਮਰਤਾ ਅਤੇ ਸਤਿਕਾਰ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ @Dev_Fadnavis ਜੀ ਦਾ ਇਹ ਫਰਜ਼ ਅਤੇ ਧਰਮ ਹੈ ਕਿ ਉਹ @Tukaram_IndiaS ਦੀ ਰੱਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਤਬਾਦਲਾ ਨਾ ਹੋਵੇ ਜਾਂ ਉਨ੍ਹਾਂ ਨੂੰ ਵਿਭਾਗ ਤੋਂ ਨਾ ਹਟਾਇਆ ਜਾਵੇ।"
ਪੜ੍ਹੋ ਇਹ ਵੀ - ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ, ਇੰਟਰਨੈੱਟ 'ਤੇ ਛਿੱੜੀ ਬਹਿਸ
ਤੁਕਾਰਾਮ ਮੁੰਡੇ ਸੂਬੇ ਵਿਚ ਖੁਰਾਕ ਸੁਰੱਖਿਆ ਮੁਹਿੰਮ ਦਾ ਚਿਹਰੇ ਬਣ ਕੇ ਉਭਰੇ ਹਨ। ਮਈ 2026 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਮੁੰਡੇ ਨੇ ਰਾਜ ਭਰ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ, ਸਾਫ਼-ਸਫ਼ਾਈ ਨਾ ਰੱਖਣ ਵਾਲੇ ਅਦਾਰਿਆਂ, ਗੈਰ-ਕਾਨੂੰਨੀ ਉਤਪਾਦਾਂ ਅਤੇ ਸਪਲਾਈ ਲੜੀ ਦੇ ਨਿਯਮਾਂ ਦੀ ਉਲੰਘਣਾਵਾਂ ਵਿਰੁੱਧ ਨਿਰੀਖਣ ਦਾ ਕੰਮ ਕੀਤਾ ਹੈ। ਇਸ ਮੁਹਿੰਮ ਵਿਚ ਦੁੱਧ ਵਿੱਚ ਮਿਲਾਵਟ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਸਿੰਥੈਟਿਕ ਦੁੱਧ ਬਣਾਉਣ ਵਾਲੀਆਂ ਇਕਾਈਆਂ ਦੀ ਪਛਾਣ ਕੀਤੀ ਗਈ ਅਤੇ ਡੇਅਰੀਆਂ, ਵਿਤਰਕਾਂ ਅਤੇ ਪ੍ਰਚੂਨ ਵਿਕਰੇਤਾਵਾਂ 'ਤੇ ਸਖ਼ਤ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਪੜ੍ਹੋ ਇਹ ਵੀ - 9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਐਫਡੀਏ ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਅਤੇ ਨਿਰਮਾਤਾਵਾਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਨੇ ਨਕਲੀ ਪਨੀਰ ਦੇ ਨਿਰਮਾਣ ਅਤੇ ਵਿਕਰੀ 'ਤੇ ਪਾਬੰਦੀ ਲਗਾਈ ਹੈ ਅਤੇ ਡੇਅਰੀ ਪਨੀਰ ਵਜੋਂ ਵੇਚੇ ਜਾਣ ਵਾਲੇ ਉਤਪਾਦਾਂ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਜੂਨ ਦੇ ਸ਼ੁਰੂ ਵਿੱਚ ਰਾਜਵਿਆਪੀ ਮੁਹਿੰਮ ਦੌਰਾਨ ਪੰਜ ਦਿਨਾਂ ਵਿੱਚ 195 ਛਾਪੇ ਮਾਰੇ। ਮਹਾਰਾਸ਼ਟਰ ਐਫਡੀਏ ਦੇ ਅਨੁਸਾਰ ਇਸ ਕਾਰਵਾਈ ਵਿਚ 192 ਗ੍ਰਿਫ਼ਤਾਰੀਆਂ ਹੋਈਆਂ ਅਤੇ ਲਗਭਗ 1.99 ਕਰੋੜ ਰੁਪਏ ਦੀ ਕੀਮਤ ਦੇ ਪਾਬੰਦੀਸ਼ੁਦਾ ਗੁਟਖਾ ਅਤੇ ਪਾਨ ਮਸਾਲਾ ਜ਼ਬਤ ਕੀਤੇ ਗਏ।
ਪੜ੍ਹੋ ਇਹ ਵੀ - ਹੁਣ 2 ਨਹੀਂ, 3 ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ
ਹਾਲ ਹੀ ਵਿੱਚ ਉਨ੍ਹਾਂ ਨੇ ਸਕੂਲਾਂ ਤੇ ਉਸ ਦੇ ਆਲੇ-ਦੁਆਲੇ ਜੰਕ ਫੂਡ 'ਤੇ ਰਾਜ ਵਿਆਪੀ ਕਾਰਵਾਈ ਦਾ ਆਦੇਸ਼ ਦਿੱਤਾ। 29 ਜੁਲਾਈ ਦੇ ਨਿਰਦੇਸ਼ ਵਿਚ ਸਕੂਲ ਅਹਾਤੇ ਅਤੇ 50 ਮੀਟਰ ਦੇ ਘੇਰੇ ਵਿੱਚ ਜ਼ਿਆਦਾ ਚਰਬੀ, ਸ਼ੂਗਰ ਅਤੇ ਨਮਕ (HFSS) ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਵਿਕਰੀ, ਇਸ਼ਤਿਹਾਰਬਾਜ਼ੀ ਅਤੇ ਮੁਫਤ ਵੰਡ 'ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਪਾਬੰਦੀਆਂ ਵਿੱਚ ਚਿਪਸ, ਸਾਫਟ ਡਰਿੰਕਸ, ਚਾਕਲੇਟ, ਤਲੇ ਹੋਏ ਸਨੈਕਸ ਅਤੇ ਹੋਰ ਅਲਟਰਾ-ਪ੍ਰੋਸੈਸਡ ਭੋਜਨ ਸ਼ਾਮਲ ਹਨ। ਇਹ ਹੁਕਮ ਮਹਾਰਾਸ਼ਟਰ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ 'ਤੇ ਲਾਗੂ ਹੁੰਦਾ ਹੈ।
ਪੜ੍ਹੋ ਇਹ ਵੀ - ਨਸ਼ੇ 'ਚ ਲੜਖੜਾਉਂਦੇ ਤੇ ਡਿੱਗਦੇ ਹੋਏ ਦਿਖਾਈ ਦਿੱਤੇ ਦੋ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
