ਹਿਮਾਂਸ਼ੀ ਨਰਵਾਲ ਦੀ ਬਿਗ ਬੌਸ ''ਚ Entry ''ਤੇ ਪਰਿਵਾਰ ਦਾ ਪਹਿਲਾ ਬਿਆਨ ਆਇਆ ਸਾਹਮਣੇ

Monday, Aug 11, 2025 - 11:25 AM (IST)

ਹਿਮਾਂਸ਼ੀ ਨਰਵਾਲ ਦੀ ਬਿਗ ਬੌਸ ''ਚ Entry ''ਤੇ ਪਰਿਵਾਰ ਦਾ ਪਹਿਲਾ ਬਿਆਨ ਆਇਆ ਸਾਹਮਣੇ

ਕਰਨਾਲ- ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਲੈਫਟੀਨੈਂਟ ਵਿਨੇ ਨਰਵਾਲ ਦੀ ਪਤਨੀ ਹਿਮਾਂਸ਼ੀ ਨਰਵਾਲ ਦੇ ਬਿਗ ਬੌਸ 19 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹਾਲਾਂਕਿ ਹਿਮਾਂਸ਼ੀ ਦੇ ਪਿਤਾ ਸੁਨੀਲ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਸ਼ੋਅ ਤੋਂ ਕੋਈ ਵੀ ਆਫ਼ਰ ਨਹੀਂ ਮਿਲਿਆ ਹੈ ਅਤੇ ਜੇਕਰ ਅਜਿਹਾ ਕੋਈ ਸੱਦਾ ਆਇਆ ਵੀ ਤਾਂ ਇਸ 'ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪਹਿਲਗਾਮ ਹਮਲੇ 'ਚ ਮਾਰੇ ਗਏ ਫੌਜੀ ਨਰਵਾਲ ਦੀ ਪਤਨੀ ਜਾਵੇਗੀ BIG BOSS !

ਦੱਸਣਯੋਗ ਹੈ ਕਿ ਵਿਨੇ ਅਤੇ ਹਿਮਾਂਸ਼ੀ ਨਰਵਾਲ ਦਾ 16 ਅਪ੍ਰੈਲ ਨੂੰ ਵਿਆਹ ਹੋਈ ਸੀ ਅਤੇ 19 ਅਪ੍ਰੈਲ ਨੂੰ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। 22 ਅਪ੍ਰੈਲ ਨੂੰ ਦੋਵੇਂ ਹਨੀਮੂਨ ਲਈ ਪਹਿਲਗਾਮ ਗਏ ਸਨ, ਜਿੱਥੇ 26 ਬੇਕਸੂਰ ਲੋਕਾਂ ਨੂੰ ਅੱਤਵਾਦੀਆਂ ਨੇ ਧਰਮ ਪੁੱਛ ਕੇ ਗੋਲੀਆਂ ਮਾਰ ਦਿੱਤੀਆਂ। ਇਸ ਹਮਲੇ 'ਚ ਲੈਫਟੀਨੈਂਟ ਵਿਨੇ ਨਰਵਾਲ ਵੀ ਸ਼ਹੀਦ ਹੋ ਗਏ ਸਨ। ਘਟਨਾ ਤੋਂ ਬਾਅਦ ਆਪਣੇ ਪਤੀ ਦੇ ਕੋਲ ਬੈਠੀ ਰੋ ਰਹੀ ਹਿਮਾਂਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ, ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਭਾਵੁਕ ਕਰ ਦਿੱਤਾ ਸੀ। ਇਸ ਵੇਲੇ ਹਿਮਾਂਸ਼ੀ ਨਰਵਾਲ ਗੁਰੁਗ੍ਰਾਮ 'ਚ ਰਹਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News