ਖਤਮ ਹੋਈ ਟੈਨਸ਼ਨ, ਹਿਮਾਚਲ ’ਚ ਹੁਣ ਬਿਨਾਂ NCO ਦੇ ਮਿਲੇਗਾ ਬਿਜਲੀ ਕੁਨੈਕਸ਼ਨ

03/06/2022 11:37:54 AM

ਸ਼ਿਮਲਾ (ਰਾਜੇਸ਼) : ਹਿਮਾਚਲ 'ਚ ਹੁਣ ਬਿਜਲੀ ਖਪਤਕਾਰਾਂ ਨੂੰ ਨਵਾਂ ਬਿਜਲੀ ਕੁਨੈਕਸ਼ਨ ਲੈਣ ਲਈ ਐਨ.ਓ.ਸੀ. ਦੀ ਲੋੜ ਨਹੀਂ ਪਵੇਗੀ। ਖਪਤਕਾਰਾਂ ਨੂੰ ਬਿਨਾਂ ਕੋਈ ਇਤਰਾਜ਼ ਸਰਟੀਫ਼ਿਕੇਟ ਨਹੀਂ (no objection certificate) ਦੇ ਬਿਜਲੀ ਕੁਨੈਕਸ਼ਨ ਮਿਲੇਗਾ। ਖਪਤਕਾਰਾਂ ਨੂੰ ਕੁਨੈਕਸ਼ਨ ਲੈਣ ਲਈ ਲੋਕਲ ਬਾਡੀ ਅਤੇ ਪੰਚਾਇਤ ਤੋਂ ਇਤਰਾਜ਼ ਪੱਤਰ ਲੈਣ ਲਈ ਚੱਕਰ ਨਹੀਂ ਲਗਾਉਣੇ ਪੈਣਗੇ। ਬਿਜਲੀ ਕੁਨੈਕਸ਼ਨ ਲੈਣ ਲਈ ਹੁਣ ਬਿਲਡਿੰਗ ਮਾਲਕ ਨੂੰ ਆਈ ਕਾਰਡ ਦੇ ਨਾਲ ਜ਼ਮੀਨ ਦੀ ਮਾਲਕੀ ਦਾ ਦਸਤਾਵੇਜ਼ ਦੇਣਾ ਹੋਵੇਗਾ। ਪਛਾਣ ਪੱਤਰ ’ਚ ਖਪਤਕਾਰ ਦਸਤਾਵੇਜ਼ਾਂ ਦੇ ਨਾਲ ਪਾਸਪੋਰਟ, ਆਧਾਰ ਕਾਰਡ ਜਾਂ ਵੋਟਰ ਕਾਰਡ ਨੱਥੀ ਕਰ ਸਕਦੇ ਹਨ। ਇਨ੍ਹਾਂ ਤਿੰਨਾਂ ਵਿਚੋਂ ਕੋਈ ਵੀ ਇਕ ਦਸਤਾਵੇਜ਼ ਯੋਗ ਹੋਵੇਗਾ, ਜਦਕਿ ਅਧਿਕਾਰੀਆਂ ਨੂੰ ਬਿਨੈਕਾਰ ਨੂੰ ਨਿਰਧਾਰਤ ਸਮੇਂ ਦੇ ਅੰਦਰ ਬਿਜਲੀ ਕੁਨੈਕਸ਼ਨ ਜਾਰੀ ਕਰਨਾ ਹੋਵੇਗਾ। ਇਸ ਦੇ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ। ਜੇਕਰ ਨਿਰਧਾਰਿਤ ਸਮੇਂ ਅੰਦਰ ਬਿਜਲੀ ਕੁਨੈਕਸ਼ਨ ਨਾ ਦਿੱਤਾ ਗਿਆ ਤਾਂ ਅਧਿਕਾਰੀ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਬਿਜਲੀ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਸੁਪਰਡੈਂਟ ਇੰਜੀਨੀਅਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ NOC ਦੀ ਜ਼ਰੂਰਤ ਖਤਮ ਹੋ ਗਈ ਹੈ
ਪ੍ਰਦੇਸ਼ ਸਰਕਾਰ ਨੇ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਬਿਜਲੀ ਸਪਲਾਈ ਕੋਡ 2009 ਵਿਚ ਕੀਤੀ ਸੋਧ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਬਿਜਲੀ ਕੁਨੈਕਸ਼ਨ ਲੈਣ ਲਈ ਲੋਕਲ ਬਾਡੀ ਦੀ ਐਨ.ਓ.ਸੀ.ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਨੂੰ ਲਾਗੂ ਕਰ ਦਿੱਤਾ ਸੀ ਪਰ ਬੋਰਡ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇਸ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ। ਇਸ ਤੋਂ ਪਹਿਲਾਂ ਬੋਰਡ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਸਪਲਾਈ ਕੋਡ ਸੋਧ 'ਤੇ ਇਤਰਾਜ਼ ਜਤਾਉਂਦੇ ਹੋਏ ਬੋਰਡ ਨੇ ਇਸ ਸੰਦਰਭ 'ਚ ਸਮੀਖਿਆ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਸੀ। ਬੋਰਡ ਅਧਿਕਾਰੀਆਂ ਦਾ ਤਰਕ ਹੈ ਕਿ ਗ੍ਰਾਮ ਪੰਚਾਇਤ ਅਤੇ ਨਗਰ ਨਿਗਮ ਦੀ ਐਨ.ਓ.ਸੀ. ਤੋਂ ਬਿਨਾਂ ਨਾਜਾਇਜ਼ ਇਮਾਰਤਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਵੇਗੀ। ਹੁਣ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।


Tanu

Content Editor

Related News