ਹਿਮਾਚਲ 'ਚ ਵੀ ਲਾਗੂ ਹੋਵੇਗਾ ਐੱਨ. ਆਰ. ਸੀ: CM ਜੈਰਾਮ

09/20/2019 11:55:01 AM

ਸ਼ਿਮਲਾ—ਆਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ) ਹੁਣ ਹਿਮਾਚਲ ਪ੍ਰਦੇਸ਼ 'ਚ ਵੀ ਲਾਗੂ ਹੋਵੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਜਿਸ ਦਿਸ਼ਾ 'ਚ ਪੂਰਾ ਦੇਸ਼ ਅੱਗੇ ਵੱਧ ਰਿਹਾ ਹੈ, ਉਸ ਦਿਸ਼ਾ 'ਚ ਹੁਣ ਅਸੀਂ ਵੀ ਅੱਗੇ ਵੱਧਾਂਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਮੁੱਦਾ ਰੱਖਿਆ ਹੈ, ਉਸ ਨੂੰ ਅਸੀ ਸਹਿਜ ਰੂਪ ਨਾਲ ਸਵੀਕਾਰ ਕਰਦੇ ਹਾਂ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਨ. ਆਰ. ਸੀ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਦਾ ਬਿਆਨ ਦਿੱਤਾ ਸੀ, ਜਿਸ 'ਤੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਲਗਭਗ ਸਹਿਮਤੀ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਵੀਰਵਾਰ ਨੂੰ ਪੀਟਰਹਾਕ 'ਚ 'ਰਾਸ਼ਟਰੀ ਏਕਤਾ ਮੁਹਿੰਮ' ਦੇ ਤਹਿਤ 'ਇੱਕ ਦੇਸ਼ ਇੱਕ ਸੰਵਿਧਾਨ' ਅਤੇ ਧਾਰਾ 370 'ਤੇ ਆਯੋਜਿਤ ਜਨ ਜਾਗਰਣ ਸਭਾ 'ਚ ਸ਼ਿਰਕਤ ਕਰਨ ਪਹੁੰਚੇ ਸੀ। ਇਸ ਤੋਂ ਇਲਾਵਾ ਸੀ. ਐੱਮ. ਜੈਰਾਮ ਨੇ ਨਵੇਂ ਮੋਟਰ ਵ੍ਹੀਕਲ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਨੂੰ ਲਾਗੂ ਕਰਨ ਦੀ ਜਲਦੀ ਨਹੀਂ ਹੈ। ਅਧਿਐਨ ਤੋਂ ਬਾਅਦ ਹੀ ਹਿਮਾਚਲ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਕੀਤਾ ਜਾਵੇਗਾ। ਸਰਕਾਰ ਪੂਰੇ ਐਕਟ ਦਾ ਅਧਿਐਨ ਕਰੇਗੀ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਵੇਗੀ।


Iqbalkaur

Content Editor

Related News