ਵਿਪਿਨ ਨੇ ਕੱਢੀ ਕਾਢ, ਬਣਾਇਆ ਸੌਰ ਊਰਜਾ ਨਾਲ ਚੱਲਣ ਵਾਲਾ ਆਟੋ

12/30/2019 11:33:06 AM

ਊਨਾ— ਹਿਮਾਚਲ ਦੇ ਊਨਾ ਜ਼ਿਲੇ ਦੇ ਰਹਿਣ ਵਾਲੇ ਵਿਪਿਨ ਧੀਮਾਨ ਨੇ ਸੌਰ ਊਰਜਾ ਨਾਲ ਚੱਲਣ ਵਾਲੇ ਆਟੋ ਦਾ ਨਿਰਮਾਣ ਕੀਤਾ ਹੈ। ਇਸ ਆਟੋ ਦੇ ਮਾਰਕੀਟ 'ਚ ਆਉਣ ਨਾਲ ਜਿੱਥੇ ਲੋਕਾਂ ਨੂੰ ਡੀਜਲ, ਪੈਟਰੋਲ ਦੇ ਖਰਚ ਦੇ ਝੰਝਟ ਤੋਂ ਰਾਹਤ ਮਿਲੇਗੀ, ਉੱਥੇ ਹੀ ਇਹ ਵਾਤਾਵਰਣ ਸੁਰੱਖਿਆ 'ਚ ਵੀ ਅਹਿਮ ਭੂਮਿਕਾ ਅਦਾ ਕਰੇਗਾ। ਇਕ ਵਾਰ ਪੂਰਾ ਚਾਰਜ ਹੋਣ 'ਤੇ ਇਹ ਆਟੋ 200 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦਾ ਹੈ, ਉੱਥੇ ਹੀ ਸੌਰ ਊਰਜਾ ਨਾ ਮਿਲਣ 'ਤੇ ਇਸ ਨੂੰ ਬਿਜਲੀ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ।

PunjabKesari

\ਵਿਪਿਨ ਨੂੰ ਹਰ ਮਹੀਨੇ ਦਿੱਤਾ ਜਾ ਰਿਹੈ ਸਸਟੈੱਨਸ ਅਲਾਊਂਸ
ਊਨਾ ਦਾ ਵਿਪਿਨ ਆਈ.ਆਈ.ਟੀ. ਮੰਡੀ 'ਚ ਸੋਧਕਰਤਾ ਹੈ ਅਤੇ ਇਸ ਆਟੋ ਨੂੰ ਬਣਾਉਣ ਲਈ ਆਈ.ਆਈ.ਟੀ. ਮੰਡੀ ਕੈਟਾਲਿਸਟ ਵਲੋਂ ਵੀ ਆਰਥਿਕ ਮਦਦ ਕੀਤੀ ਗਈ ਹੈ, ਉੱਥੇ ਹੀ ਪ੍ਰਦੇਸ਼ ਸਰਕਾਰ ਵਲੋਂ ਵੀ ਸਟਾਰਟਅੱਪ ਯੋਜਨਾ ਦੇ ਅਧੀਨ ਵਿਪਿਨ ਨੂੰ ਹਰ ਮਹੀਨੇ ਸਸਟੈੱਨਸ ਅਲਾਊਂਸ (ਗੁਜ਼ਾਰਾ ਭੱਤਾ) ਵੀ ਦਿੱਤਾ ਜਾ ਰਿਹਾ ਹੈ। ਵਿਪਿਨ ਦਾ ਅਗਲਾ ਟੀਚਾ ਊਨਾ 'ਚ ਸੋਲਰ ਆਟੋ ਤਿਆਰ ਕਰਨ ਉਦਯੋਗ ਸਥਾਪਤ ਕਰਨ ਦਾ ਹੈ ਤਾਂ ਕਿ ਸਥਾਨਕ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਸਕੇ। ਊਨਾ ਜ਼ਿਲੇ ਦੇ ਪਿੰਡ ਬਸੋਲੀ ਵਾਸੀ ਵਿਪਿਨ ਦੇ ਪਿਤਾ ਊਨਾ 'ਚ ਆਟੋ ਸਪੇਅਰ ਪਾਰਟਸ ਦਾ ਵਪਾਰ ਕਰਦੇ ਹਨ। ਆਪਣੇ ਪਿਤਾ ਦੇ ਵਪਾਰ ਦੌਰਾਨ ਹੀ ਗੱਡੀਆਂ 'ਚ ਰੂਚੀ ਹੋਣ ਕਾਰਨ ਹੀ ਵਿਪਿਨ ਨੇ ਆਟੋਮੋਬਾਇਲ ਇੰਜੀਨੀਅਰਿੰਗ ਕੀਤੀ। ਇਸ ਸਮੇਂ ਵਿਪਿਨ ਆਈ.ਆਈ.ਟੀ. ਮੰਡੀ 'ਚ ਸੋਧਕਰਤਾ ਹੈ।

ਆਟੋ ਨੂੰ ਬਣਾਉਣ ਲਈ ਉਨ੍ਹਾਂ ਨੂੰ ਲੱਗਾ 2 ਸਾਲ ਦਾ ਸਮਾਂ
ਵਿਪਿਨ ਨੇ ਆਟੋ ਵਪਾਰ ਨੂੰ ਸਸਤਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮਕਸਦ ਨਾਲ ਆਈ.ਆਈ.ਟੀ. ਮੰਡੀ ਦੇ ਸਾਹਮਣੇ ਸੋਲਰ ਊਰਜਾ ਨਾਲ ਚੱਲਣ ਵਾਲੇ ਆਟੋ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਆਈ.ਆਈ.ਟੀ. ਮੰਡੀ ਨੇ ਸਵੀਕਾਰ ਕੀਤਾ ਅਤੇ ਸੋਲਰ ਆਟੋ ਬਣਾਉਣ ਲਈ ਵਿਪਿਨ ਨੂੰ ਆਰਥਿਕ ਮਦਦ ਦਿੱਤੀ, ਉੱਥੇ ਹੀ ਪ੍ਰਦੇਸ਼ ਸਰਕਾਰ ਵਲੋਂ ਵੀ ਵਿਪਿਨ ਨੂੰ ਇਕ ਸਾਲ ਲਈ ਹਰ ਮਹੀਨੇ ਗੁਜ਼ਾਰਾ ਭੱਤਾ ਦਿੱਤਾ ਜਾ ਰਿਹਾ ਹੈ। ਆਟੋ ਨੂੰ ਬਣਾਉਣ ਲਈ ਉਨ੍ਹਾਂ ਨੂੰ 2 ਸਾਲ ਦਾ ਸਮਾਂ ਲੱਗਾ ਹੈ। ਹਾਲੇ ਤੱਕ ਇਸ ਆਟੋ ਨੂੰ ਬਣਾਉਣ 'ਚ ਡੇਢ ਲੱਖ ਦਾ ਖਰਚ ਆ ਚੁਕਿਆ ਹੈ ਅਤੇ 2 ਤੋਂ ਢਾਈ ਲੱਖ ਦਰਮਿਆਨ ਇਹ ਆਟੋ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਜਾਵੇਗਾ।


DIsha

Content Editor

Related News