ਹਿਮਾਚਲ ''ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦਾ ਅੰਕੜਾ ਹੋਇਆ 302

05/30/2020 5:19:42 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਭਾਵ ਅੱਜ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਸਾਹਮਣੇ ਆਉਣ ਨਾਲ ਹੀ ਸੂਬੇ 'ਚ ਪੀੜਤ ਲੋਕਾਂ ਦੀ ਗਿਣਤੀ 300 ਤੋਂ ਵਧੇਰੇ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 5 ਨਵੇਂ ਮਾਮਲਿਆਂ ਵਿਚ 4 ਮਾਮਲੇ ਕਾਂਗੜਾ ਜ਼ਿਲੇ ਤੋਂ ਹਨ ਅਤੇ ਇਕ ਸੋਲਨ ਦਾ ਹੈ। ਹੁਣ ਕੁੱਲ ਪੀੜਤ ਲੋਕਾਂ ਦੀ ਗਿਣਤੀ 302 ਹੋ ਗਈ। ਕੁੱਲੂ ਦੇ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਕਿ ਕੁੱਲੂ ਜ਼ਿਲੇ ਵਿਚ ਇਕਮਾਤਰ ਕੋਰੋਨਾ ਪਾਜ਼ੇਟਿਵ ਵਿਅਕਤੀ ਹੁਣ ਠੀਕ ਹੋ ਗਿਆ ਹੈ। ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਗੜਾ ਵਿਚ 4 ਲੋਕ ਸ਼ਨੀਵਾਰ ਦੀ ਸਵੇਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ 3 ਦਿੱਲੀ ਤੋਂ ਪਰਤੇ ਸਨ ਅਤੇ ਇਕ ਗੁਰੂਗ੍ਰਾਮ ਤੋਂ। 

ਜ਼ਿਲਾ ਸਿਹਤ ਅਧਿਕਾਰੀ ਐੱਨ. ਕੇ. ਗੁਪਤਾ ਨੇ ਕਿਹਾ ਕਿ ਸੋਲਨ 'ਚ 11 ਸਾਲ ਦਾ ਇਕ ਲੜਕਾ ਸ਼ਨੀਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਉਸ ਦੀ ਮਾਂ ਵੀਰਵਾਰ ਨੂੰ ਪਾਜ਼ੇਟਿਵ ਪਾਈ ਗਈ ਸੀ। ਗੁਪਤਾ ਨੇ ਦੱਸਿਆ ਕਿ ਦੋਵੇਂ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਪਰਤੇ ਸਨ। ਇਸ ਦੇ ਨਾਲ ਹੀ ਸੂਬੇ ਵਿਚ ਹੁਣ 206 ਮਰੀਜ਼ ਦਾ ਇਲਾਜ ਚੱਲ ਰਿਹਾ ਹੈ, ਜਦਕਿ ਕੋਰੋਨਾ ਦੇ 90 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਵਾਇਰਸ ਤੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮੀਰਪੁਰ ਵਿਚ ਸਭ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੀ ਗਿਣਤੀ 87 ਹੈ, ਉੱਥੇ ਹੀ ਕਾਂਗੜਾ 'ਚ 54, ਸੋਲਨ 'ਚ 15, ਊਨਾ 'ਚ 14, ਬਿਲਾਸਪੁਰ 'ਚ 11, ਚੰਬਾ 'ਚ 9, ਮੰਡੀ ਅਤੇ ਸ਼ਿਮਲਾ ਵਿਚ 7-7 ਅਤੇ ਸਿਰਮੌਰ ਵਿਚ ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ।


Tanu

Content Editor

Related News