ਹਿਮਾਚਲ ਦਾ ਜਵਾਨ ਲੇਹ ''ਚ ਹੋਇਆ ਸ਼ਹੀਦ, CM ਸੁੱਖੂ ਨੇ ਦਿਹਾਂਤ ''ਤੇ ਜਤਾਇਆ ਦੁੱਖ

Wednesday, Feb 21, 2024 - 01:34 PM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ 'ਚ ਵਿਧਾਨ ਸਭਾ ਖੇਤਰ ਨਗਰੋਟਾ ਬਗਵਾਂ ਦੇ ਜਵਾਨ ਨੇ ਲੇਹ 'ਚ ਸ਼ਹਾਦਤ ਪਾਈ ਹੈ। ਗਲੇਸ਼ੀਅਰ 'ਚ ਤਿੰਨ ਦਿਨ ਪਹਿਲੇ ਬ੍ਰੇਨ ਹੈਮਰੇਜ ਹੋਣ ਨਾਲ ਲਿਲੀ ਪਿੰਡ ਦੇ ਰਹਿਣ ਵਾਲੇ 24 ਸਾਲਾ ਜਵਾਨ ਹੈੱਪੀ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਸੀ। ਹਸਪਤਾਲ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਸੋਮਵਾਰ ਸਵੇਰੇ ਜਵਾਨ ਦਾ ਦਿਹਾਂਤ ਹੋ ਗਿਆ। ਜਵਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪਿਤਾ ਵਿਨੀਤ ਕੁਮਾਰ ਅਤੇ ਮਾਤਾ ਸ਼ਾਮਾ ਦੇਵੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਚਾਰ ਸਾਲ ਤੋਂ ਫ਼ੌਜ 'ਚ ਸੇਵਾਵਾਂ ਦੇ ਰਿਹਾ ਸੀ ਅਤੇ ਗਲੇਸ਼ੀਅਰ ਗਏ ਉਸ ਨੂੰ ਸਿਰਫ਼ 6 ਮਹੀਨੇ ਹੀ ਹੋਏ ਸਨ, ਕਿਉਂਕਿ ਲੇਹ 'ਚ ਮੌਸਮ ਖ਼ਰਾਬ ਹੈ। ਲਿਹਾਜਾ ਜਵਾਨ ਦੀ ਮ੍ਰਿਤਕ ਦੇਹ ਲਿਆਉਣ 'ਚ ਕਾਫ਼ੀ ਪਰੇਸ਼ਾਨੀ ਆ ਰਹੀ ਹੈ। 

PunjabKesari

ਸ਼ਹੀਦ ਦੀ ਇਕ ਛੋਟੀ ਭੈਣ ਕਾਜਲ ਹੈ। ਸ਼ਹੀਦ ਜਵਾਨ ਦਾ ਵਿਆਹ ਵੀ ਨਹੀਂ ਹੋਇਆ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਪੁੱਤ ਦੇ ਵਿਆਹ ਦੇ ਸੁਫ਼ਨੇ ਦੇਖ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਸ਼ਹੀਦ ਹੋ ਗਿਆ। ਸ਼ਹੀਦ ਦੇ ਮਾਤਾ-ਪਿਤਾ ਨੂੰ ਚੰਡੀਗੜ੍ਹ ਆਉਣ ਲਈ ਕਿਹਾ ਗਿਆ ਸੀ। ਅਧਿਕਾਰੀ ਅਨੁਸਾਰ ਜਿਵੇਂ ਹੀ ਮੌਸਮ ਠੀਕ ਹੋਵੇਗਾ ਜਹਾਜ਼ ਰਾਹੀਂ ਹੈੱਪੀ ਦੀ ਮ੍ਰਿਤਕ ਦੇਹ ਉਸ ਦੇ ਘਰ ਲਿਜਾਈ ਜਾਵੇਗੀ। ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਭਾਰਤੀ ਫ਼ੌਜ ਦੀ 26ਵੀਂ ਪੰਜਾਬ ਰੈਜੀਮੈਂਟ 'ਚ ਸੇਵਾ ਦੇ ਰਹੇ ਹੈੱਪੀ ਸਿੰਘ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਪਰਮਾਤਮਾ ਤੋਂ ਪਰਿਵਾਰ ਵਾਲਿਆਂ ਨੂੰ ਇਸ ਕਦੇ ਨਾ ਪੂਰੇ ਹੋਣ ਨਾਲ ਨੁਕਸਾਨ ਨੂੰ ਸਹਿਣ ਕਰਨ ਦਾ ਸਾਹਸ ਦੇਣ ਦੀ ਪ੍ਰਾਰਥਨਾ ਕੀਤੀ ਹੈ।


DIsha

Content Editor

Related News