ਜਨਮਦਿਨ ਮਨਾਉਣ ਮੈਕਸੀਕੋ ਗਈ ਹਿਮਾਚਲ ਦੀ ਧੀ ਨਾਲ ਵਾਪਰਿਆ ਭਾਣਾ, ਗੋਲ਼ੀ ਲੱਗਣ ਕਾਰਨ ਹੋਈ ਮੌਤ

Saturday, Oct 23, 2021 - 05:44 PM (IST)

ਜਨਮਦਿਨ ਮਨਾਉਣ ਮੈਕਸੀਕੋ ਗਈ ਹਿਮਾਚਲ ਦੀ ਧੀ ਨਾਲ ਵਾਪਰਿਆ ਭਾਣਾ, ਗੋਲ਼ੀ ਲੱਗਣ ਕਾਰਨ ਹੋਈ ਮੌਤ

ਇੰਟਰਨੈਸ਼ਨਲ ਡੈਸਕ : ਮੈਕਸੀਕੋ ਸਿਟੀ ਦੇ ਟੁਲਮ ਰਿਜ਼ਾਰਟ ’ਚ ਜਨਮਦਿਨ ਮਨਾਉਣ ਗਈ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਅੰਜਲੀ ਰਯੌਤ ਦੀ ਗੈਂਗਵਾਰ ਦੌਰਾਨ ਗੋਲੀ ਲੱਗਣ ਨਾਲ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਡਰੱਗ ਮਾਫੀਆ ਦੇ ਦੋ ਧੜਿਆਂ ਦਰਮਿਆਨ ਸ਼ੂਟਆਊਟ ਹੋਇਆ। ਇਸ ਦੌਰਾਨ ਗੋਲੀ ਲੱਗਣ ਨਾਲ ਇਕ ਜਰਮਨ ਮੂਲ ਦੀ ਔਰਤ ਦੀ ਵੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਅੰਜਲੀ ਨੇ ਟੁਲਮ ਦੇ ਸਮੁੰਦਰ ਤੱਟ ’ਤੇ ਬਣਾਈ ਵੀਡੀਓ ਤੇ ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤਾ ਸੀ।

ਇਹ ਵੀ ਪੜ੍ਹੋ : ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ

ਉਹ ਵਿਆਹ ਤੋਂ ਬਾਅਦ ਕੈਲੀਫੋਰਨੀਆ ’ਚ ਰਹਿ ਰਹੀ ਸੀ ਪਰ ਆਪਣਾ ਜਨਮ ਦਿਨ ਮਨਾਉਣ ਲਈ ਮੈਕਸੀਕੋ ਦੇ ਤੁਲਮ ’ਚ ਪਹੁੰਚੀ ਸੀ। ਜਿਸ ਹੋਟਲ ’ਚ ਅੰਜਲੀ ਜਨਮ ਦਿਨ ਮਨਾਉਣ ਪਹੁੰਚੀ ਸੀ, ਉਥੇ ਡਰੱਗ ਮਾਫੀਆ ਦੇ ਦੋ ਧੜਿਆਂ ਵਿਚਾਲੇ ਗੈਂਗਵਾਰ ਹੋ ਗਈ, ਜਿਸ ’ਚ ਉਸ ਦੀ ਜਾਨ ਚਲੀ ਗਈ। ਪੇਸ਼ੇ ਤੋਂ ਇੰਜੀਨੀਅਰ ਅੰਜਲੀ ਇਕ ਟ੍ਰੈਵਲ ਬਲੌਗਰ ਸੀ। 


author

Manoj

Content Editor

Related News