ਹਿਮਾਚਲ ''ਚ ਭਾਰੀ ਬਰਫਬਾਰੀ ਦੀਆਂ ਖੂਬਸੂਰਤ ਤਸਵੀਰਾਂ, ਜਾਮ ਹੋਏ ਰਸਤੇ

01/09/2020 11:34:03 AM

ਸ਼ਿਮਲਾ—ਹਿਮਾਚਲ 'ਚ ਬੁੱਧਵਾਰ ਨੂੰ ਇਸ ਸੀਜ਼ਨ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ। ਸਵੇਰਸਾਰ 5 ਵਜੇ ਤੋਂ ਸ਼ੁਰੂ ਹੋਈ ਬਰਫਬਾਰੀ ਦੇਰ ਸ਼ਾਮ ਤੱਕ ਜਾਰੀ ਰਹੀ। ਭਾਰੀ ਬਰਫਬਾਰੀ ਕਾਰਨ ਸੂਬੇ 'ਚ 5 ਨੈਸ਼ਨਲ ਹਾਈਵੇਅ ਸਮੇਤ 879 ਸੜਕਾਂ ਬੰਦ ਹੋ ਗਈਆਂ।

PunjabKesari

ਕਬਾਇਲੀ ਖੇਤਰ ਪਾਂਗੀ 'ਚ ਸੁਰਾਲ ਪਾਵਰ ਹਾਊਸ 'ਤੇ ਗਲੇਸ਼ੀਅਰ ਡਿੱਗਣ ਨਾਲ ਸੁਰਾਲ ਸਮੇਤ ਨੇੜੇ ਦੇ ਤਿੰਨ ਪੰਚਾਇਤਾਂ 'ਚ ਬਿਜਲੀ ਗੁੱਲ ਹੋ ਗਈ। 800 ਤੋਂ ਜ਼ਿਆਦਾ ਟ੍ਰਾਂਸਫਾਰਮਰ ਖਰਾਬ ਹੋਣ ਨਾਲ ਸੂਬੇ ਦੇ ਕਈ ਖੇਤਰਾਂ 'ਚ ਬਿਜਲੀ ਸੰਕਟ ਹੋਰ ਵੱਧ ਗਿਆ। ਪੀਣ ਵਾਲੇ ਪਾਣੀ ਦੀ ਕਿੱਲਤ ਵੱਧ ਗਈ। ਤਾਪਮਾਨ ਮਾਈਨਸ ਡਿਗਰੀ ਤੱਕ ਪਹੁੰਚਣ ਕਾਰਨ ਜਨਜੀਵਨ ਜੰਮ ਗਿਆ ਹੈ। ਕਈ ਖੇਤਰਾਂ 'ਚ ਜ਼ਮੀਨ ਖਿਸਕਣ ਕਾਰਨ ਰਸਤੇ 'ਚ ਐੱਚ.ਆਰ.ਟੀ.ਸੀ. ਦੀਆਂ ਦਰਜਨਾਂ ਬੱਸਾਂ ਫਸ ਗਈਆਂ ਹਨ।

PunjabKesari

ਦੱਸਣਯੋਗ ਹੈ ਕਿ ਭਾਰੀ ਬਰਫਬਾਰੀ ਕਾਰਨ ਸ਼ਿਮਲਾ ਸ਼ਹਿਰ ਸਮੇਤ ਸੂਬੇ ਦੇ ਕਈ ਖੇਤਰਾਂ ਦਾ ਸੰਪਰਕ ਟੁੱਟ ਗਿਆ ਹੈ। ਸੋਲਨ ਅਤੇ ਰਾਮਪੁਰ ਸ਼ਹਿਰ 'ਚ ਵੀ ਬੁੱਧਵਾਰ ਨੂੰ ਕਈ ਸਾਲਾਂ ਬਾਅਦ ਬਰਫਬਾਰੀ ਹੋਈ। ਸ਼ਿਮਲਾ 'ਚ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਕਈ ਮੰਤਰੀ ਅਤੇ ਅਧਿਕਾਰੀ ਪੈਦਲ ਸਕੱਤਰ ਪਹੁੰਚੇ।  ਦੂਜੇ ਪਾਸੇ ਸੂਬੇ ਦੇ ਮੈਦਾਨੀ ਖੇਤਰਾਂ 'ਚ ਤੀਜੇ ਦਿਨ ਵੀ ਮੂਸਲਾਧਾਰ ਬਾਰਿਸ਼ ਦਾ ਦੌਰ ਜਾਰੀ ਰਿਹਾ। ਸੜਕਾਂ ਬੰਦ ਹੋਣ ਕਾਰਨ ਸੈਕੜੇ ਸੈਲਾਨੀ ਥਾਂ-ਥਾਂ ਗੱਡੀਆਂ 'ਚ ਫਸ ਗਏ। ਸੈਂਜ ਨੂੰ ਜੋੜਨ ਵਾਲਾ ਲਾਰਜੀ-ਸੈਂਜ-ਨਿਊਲੀ ਮਾਰਗ ਪਾਗਲਨਾਲਾ 'ਚ ਹੜ੍ਹ ਆਉਣ ਨਾਲ 15 ਘੰਟਿਆਂ ਤੋਂ ਬਾਅਦ ਖੁੱਲ੍ਹਿਆ।

PunjabKesari

ਕਬਾਇਲੀ ਜ਼ਿਲਾ ਲਾਹੌਲ 'ਚ ਬਰਫਬਾਰੀ ਤੋਂ ਬਾਅਦ ਸੜਕਾਂ, ਬਿਜਲੀ, ਪਾਣੀ ਅਤੇ ਦੂਰਸੰਚਾਰ ਸੇਵਾਵਾਂ ਠੱਪ ਹਨ। ਖਰਾਬ ਮੌਸਮ ਕਾਰਨ ਲਾਹੌਲ ਲਈ ਚਾਰ ਦਿਨ ਐਮਰਜੈਂਸੀ ਹੈਲੀਕਾਪਟਰ ਸੇਵਾ ਵੀ ਬੰਦ ਕਰ ਦਿੱਤੀ ਗਈ। ਕੁੱਲੂ ਜ਼ਿਲੇ 'ਚ ਲਗਭਗ 400 ਬਿਜਲੀ ਟ੍ਰਾਂਸਫਰ ਠੱਪ ਹਨ। ਸੈਲਾਨੀ ਸਥਾਨ ਡਲਹੌਜੀ-ਖਜਿਆਰ 'ਚ ਵੀ ਭਾਰੀ ਬਰਫਬਾਰੀ ਹੋਈ ਹੈ।

PunjabKesari

ਮੌਸਮ ਵਿਗਿਆਨ ਕੇਂਦਰ ਸ਼ਿਮਲੇ ਅਨੁਸਾਰ ਅੱਜ ਭਾਵ ਵੀਰਵਾਰ ਨੂੰ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕਈ ਇਲਾਕਿਆਂ 'ਚ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਅਤੇ ਉਚ ਪਰਬਤੀ ਇਲਾਕਿਆਂ ਕਿੰਨੌਰ ਅਤੇ ਲਾਹੌਲ-ਸਪਿਤੀ 'ਚ ਮੌਸਮ ਸਾਫ ਰਹੇਗਾ।

PunjabKesari

ਸ਼ੁੱਕਰਵਾਰ ਨੂੰ ਪੂਰੇ ਸੂਬੇ 'ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। 11 ਤੋਂ 14 ਜਨਵਰੀ ਤੱਕ ਦੋਬਾਰਾ ਬਾਰਿਸ਼ ਅਤੇ ਬਰਫਬਾਰੀ ਹੋਵੇਗੀ। 12 ਜਨਵਰੀ ਲਈ ਮਿਡਲ ਅਤੇ ਉਚ ਪਰਬਤੀ ਖੇਤਰਾਂ ਚ ਬਾਰਿਸ਼ ਅਤੇ ਬਰਫਬਾਰੀ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

PunjabKesari


Iqbalkaur

Content Editor

Related News