ਹਿਮਾਚਲ : ਯਸ਼ ਫੈਨ ਫੈਕਟਰੀ ''ਚ ਲੱਗੀ ਅੱਗ ''ਚ ਤਿੰਨ ਲੋਕਾਂ ਦੀ ਮੌਤ, ਲਾਸ਼ਾਂ ਦੀ DNA ਰਾਹੀਂ ਕੀਤੀ ਜਾਵੇਗੀ ਪਛਾਣ

Tuesday, Dec 08, 2020 - 05:23 PM (IST)

ਹਿਮਾਚਲ : ਯਸ਼ ਫੈਨ ਫੈਕਟਰੀ ''ਚ ਲੱਗੀ ਅੱਗ ''ਚ ਤਿੰਨ ਲੋਕਾਂ ਦੀ ਮੌਤ, ਲਾਸ਼ਾਂ ਦੀ DNA ਰਾਹੀਂ ਕੀਤੀ ਜਾਵੇਗੀ ਪਛਾਣ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸੋਲਨ ਜ਼ਿਲ੍ਹੇ ਦੇ ਬੀਬੀਐੱਨ ਖੇਤਰ ਦੇ ਬੱਦੀ 'ਚ ਯਸ਼ ਫੈਨ ਐਂਡ ਐਪਲਾਇੰਸੇਜ਼ ਕੰਪਨੀ 'ਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਐਡੀਸ਼ਨਲ ਪੁਲਸ ਸੁਪਰਡੈਂਟ ਬੱਦੀ ਨਰੇਂਦਰ ਕੁਮਾਰ ਨੇ ਮੰਗਲਵਾਰ ਨੂੰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਦਯੋਗ 'ਚ ਭੜਕੀ ਅੱਗ ਦੀ ਲਪੇਟ 'ਚ ਆਉਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਬੁਰੀ ਤਰ੍ਹਾਂ ਨਾਲ ਸੜੀਆਂ ਲਾਸ਼ਾਂ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੋ ਗਿਆ ਹੈ। ਜਨਾਨੀ ਜਾਂ ਪੁਰਸ਼ ਦੀ ਪਛਾਣ ਡੀ.ਐੱਨ.ਏ. ਨਾਲ ਕੀਤੀ ਜਾਵੇਗੀ। ਮੌਕੇ 'ਤੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਅਤੇ ਸਰਚ ਆਪਰੇਸ਼ਨ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਲਾਸ਼ ਜੋ ਪੂਰੀ ਤਰ੍ਹਾਂ ਨਾਲ ਸੜ ਚੁਕੀ ਸੀ। ਜਿਸ ਨੂੰ ਸੋਮਵਾਰ ਦੇਰ ਸ਼ਾਮ ਹੀ ਬਰਾਮਦ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਬੱਦੀ ਦੀ ਯਸ਼ ਫੈਨ ਫੈਕਟਰੀ 'ਚ ਲੱਗੀ ਭਿਆਨਕ, ਹੋਇਆ ਕਰੋੜਾਂ ਦਾ ਨੁਕਸਾਨ

ਸਰਚ ਆਪਰੇਸ਼ਨ ਨੂੰ ਬੰਦ ਕਰਨਾ ਮਜ਼ਬੂਰੀ ਸੀ, ਕਿਉਂਕਿ ਇਸ ਨੂੰ ਜਾਰੀ ਰੱਖਣ ਦੀ ਸੂਰਤ 'ਚ ਅੱਗ ਬੁਝਾਊ ਕਾਮਿਆਂ ਨੂੰ ਵੀ ਜਾਨ ਦਾ ਜ਼ੋਖਮ ਹੋ ਸਕਦਾ ਸੀ। ਲਿਹਾਜਾ, ਮੰਗਲਵਾਰ ਸਵੇਰੇ ਮੁੜ ਸਰਚ ਮੁਹਿੰਮ ਸ਼ੁਰੂ ਕੀਤੀ ਗਈ। ਦੁਪਹਿਰ ਇਕ ਵਜੇ ਦੇ ਨੇੜੇ-ਤੇੜੇ 2 ਹੋਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਏ.ਐੱਸ.ਪੀ. ਨੇ ਦੱਸਿਆ ਕਿ ਸਾਰੀਆਂ ਲਾਸ਼ਾਂ ਭਿਆਨਕ ਸਥਿਤੀ 'ਚ ਹੈ ਕਿ ਉਨ੍ਹਾਂ ਨੂੰ ਪਛਾਣ ਪਾਉਣਾ ਮੁਸ਼ਕਲ ਸੀ। ਅੱਗ ਬੁਝਾਊ ਕਾਮਿਆਂ ਨੂੰ ਤਿੰਨ ਦੇ ਲਾਪਤਾ ਹੋਣ ਦੀ ਵੀ ਗੱਲ ਕਹੀ ਗਈ ਹੈ ਪਰ ਇਸ ਦਾ ਪਤਾ ਜਾਂਚ ਦੇ ਬਾਅਦ ਹੀ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਪੂਰੀ ਤਰ੍ਹਾਂ ਨਾਲ ਮਲਬੇ 'ਚ ਤਬਦੀਲ ਹੋ ਚੁਕੀ ਹੈ। ਹਾਲਾਂਕਿ ਨੁਕਸਾਨ ਦਾ ਆਕਲਨ ਕੀਤਾ ਜਾ ਰਿਹਾ ਹੈ ਅਤੇ ਅਨੁਮਾਨ ਅਨੁਸਾਰ ਅੱਗ ਕਾਰਨ ਕਰੀਬ 4 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਜਦੋਂ ਕਿ ਤਿੰਨ ਲੋਕਾਂ ਨੂੰ ਵੀ ਜਾਨ ਗਵਾਉਣੀ ਪਈ। ਦੱਸਣਯੋਗ ਹੈ ਕਿ ਅੱਗ ਸੋਮਵਾਰ ਸਵੇਰੇ ਕਰੀਬ 7 ਵਜੇ ਦੇ ਨੇੜੇ-ਤੇੜੇ ਲੱਗੀ ਸੀ। ਜਿਸ ਨੂੰ ਬੁਝਾਉਣ 'ਚ ਅੱਗ ਬੁਝਾਉਣ ਮਹਿਕਮੇ ਨੂੰ ਸਖ਼ਤ ਮਿਹਨਤ ਕਰਨੀ ਪਈ।

ਇਹ ਵੀ ਪੜ੍ਹੋ : 'ਭਾਰਤ ਬੰਦ' ਦਰਮਿਆਨ ਐਕਸ਼ਨ 'ਚ ਸਰਕਾਰ, ਅਮਿਤ ਸ਼ਾਹ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ


author

DIsha

Content Editor

Related News