ਸਾਬਕਾ CM ਵੀਰਭੱਦਰ ਸਿੰਘ ਨੇ ਅਸ਼ਵਨੀ ਕੁਮਾਰ ਦੇ ਦਿਹਾਂਤ ''ਤੇ ਸੋਗ ਜ਼ਾਹਰ ਕੀਤਾ

Thursday, Oct 08, 2020 - 05:30 PM (IST)

ਸਾਬਕਾ CM ਵੀਰਭੱਦਰ ਸਿੰਘ ਨੇ ਅਸ਼ਵਨੀ ਕੁਮਾਰ ਦੇ ਦਿਹਾਂਤ ''ਤੇ ਸੋਗ ਜ਼ਾਹਰ ਕੀਤਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਨੇ ਨਾਗਾਲੈਂਡ ਦੇ ਰਾਜਪਾਲ, ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਅਤੇ ਰਾਜ ਦੇ ਪੁਲਸ ਮੁਖੀ ਰਹੇ ਅਸ਼ਵਨੀ ਕੁਮਾਰ ਦੇ ਦਿਹਾਂਤ 'ਤੇ ਦੁਖ ਪ੍ਰਗਟ ਕਰਦੇ ਹੋਏ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਜਾਰੀ ਸੋਗ ਸੰਦੇਸ਼ 'ਚ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਸੋਗ ਪੀੜਤ ਪਰਿਵਾਰ ਨੂੰ ਆਪਣੀ ਹਮਦਰਦੀ ਭੇਜੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪ੍ਰਦੇਸ਼ ਨੇ ਇਕ ਮਹਾਨ ਵਿਅਕਤੀਤੱਵ ਅਤੇ ਕੁਸ਼ਲ ਪ੍ਰਸ਼ਾਸਕ ਗਵਾ ਦਿੱਤਾ। 

ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਰਹਿੰਦੇ ਸ਼੍ਰੀ ਕੁਮਾਰ ਨੇ ਪੁਲਸ ਸੁਧਾਰਾਂ 'ਚ ਜੋ ਕੰਮ ਕੀਤੇ, ਉਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼੍ਰੀ ਕੁਮਾਰ ਪ੍ਰਦੇਸ਼ ਦੇ ਅਜਿਹੇ ਪਹਿਲੇ ਪੁਲਸ ਅਫ਼ਸਰ ਸਨ, ਜੋ ਸੀ.ਬੀ.ਆਈ. ਦੇ ਮੁੱਖ ਅਹੁਦੇ ਤੱਕ ਪਹੁੰਚੇ। ਆਪਣੇ ਸਰਲ ਸੁਭਾਅ ਅਤੇ ਕੁਸ਼ਲ ਪ੍ਰਸ਼ਾਸਕ ਕਾਰਨ ਸਰਕਾਰੀ ਸੇਵਾਮੁਕਤੀ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਣੀਪੁਰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਸੀ। ਸ਼੍ਰੀ ਸਿੰਘ ਨੇ ਕਿਹਾ ਕਿ ਇਕ ਆਮ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਾਬਕਾ ਪੁਲਸ ਮੁਖੀ ਪ੍ਰਦੇਸ਼ ਅਤੇ ਦੇਸ਼ ਦੇ ਮੁੱਖ ਅਹੁਦਿਆਂ ਤੱਕ ਪਹੁੰਚੇ, ਇਸ ਲਈ ਉਨ੍ਹਾਂ ਦੇ ਪ੍ਰਦੇਸ਼ ਅਤੇ ਦੇਸ਼ ਲਈ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।


author

DIsha

Content Editor

Related News