ਹਿਮਾਚਲ ਕੈਬਨਿਟ ਦਾ ਵੱਡਾ ਫ਼ੈਸਲਾ, 27 ਸਤੰਬਰ ਤੋਂ ਖੁੱਲ੍ਹਣਗੇ ਸਕੂਲ
Friday, Sep 24, 2021 - 04:00 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੋਮਵਾਰ ਤੋਂ ਯਾਨੀ 27 ਅਗਸਤ 2021 ਤੋਂ 9ਵੀਂ ਤੋਂ 12ਵੀਂ ਜਮਾਮਤ ਲਈ ਸਕੂਲ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ’ਚ ਇੱਥੇ ਹੋਈ ਕੈਬਨਿਟ ਦੀ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਮਾਤ 10 ਤੋਂ 12 ਦੇ ਵਿਦਿਆਰਥੀ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਸਕੂਲ ਆਉਣਗੇ, ਜਦੋਂ ਕਿ 9 ਤੋਂ 11 ਦੇ ਵਿਦਿਆਰਥੀ ਇਕ ਹਫ਼ਤੇ ’ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲੱਣਗੀਆਂ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ
ਉਨ੍ਹਾਂ ਕਿਹਾ ਕਿ 8ਵੀਂ ਤੱਕ ਦੀ ਆਨਲਾਈਨ ਪੜ੍ਹਾਈ ਅਤੇ ਪ੍ਰੀਖਿਆ ਜਾਰੀ ਰਹੇਗੀ। ਕੈਬਨਿਟ ਨੇ ਪਾਰਟ ਟਾਈਮ ਮਲਟੀ-ਟਾਸਕ ਵਰਕਰ ਪਾਲਿਸੀ, 2020 ਦੇ ਪ੍ਰਬੰਧਾਂ ਅਨੁਸਾਰ ਸਿੱਖਿਆ ਸੰਸਥਾਵਾਂ ’ਚ ਮਲਟੀ-ਟਾਸਕ ਵਰਕਰਾਂ ਦੇ 8 ਹਜ਼ਾਰ ਅਹੁਦੇ ਬਣਾਏ ਅਤੇ ਭਰਨ ਦਾ ਵੀ ਫ਼ੈਸਲਾ ਲਿਆ। ਨੀਤੀ ਅਨੁਸਾਰ, ਇਕ ਅਕਾਦਮਿਕ ਸਾਲ ’ਚ 10 ਮਹੀਨਿਆਂ ਲਈ ਬਹੁ-ਕੰਮ ਮਜ਼ਦੂਰਾਂ ਨੂੰ ਪ੍ਰਤੀ ਮਹੀਨੇ 5,625 ਰੁਪਏ ਦਾ ਸਮੂਹਕ ਮਾਣਭੱਤਾ ਪ੍ਰਦਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: 15 ਸਾਲਾ ਕੁੜੀ ਨਾਲ 33 ਲੋਕਾਂ ਨੇ ਕਈ ਮਹੀਨਿਆਂ ਤੱਕ ਕੀਤਾ ਜਬਰ ਜ਼ਿਨਾਹ