ਹੁਣ ਰੂਸੀ ਹੈਲੀਕਾਪਟਰ 'ਚ ਝੂਟੇ ਲੈਣਗੇ CM ਜੈਰਾਮ ਠਾਕੁਰ, ਪ੍ਰਤੀ ਘੰਟਾ ਉਡਾਣ ਦੇ ਅਦਾ ਕਰਨੇ ਪੈਣਗੇ ਲੱਖਾਂ ਰੁਪਏ

04/20/2021 2:23:34 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਗਲੇ ਮਹੀਨੇ ਤੋਂ ਨਵੇਂ ਹੈਲੀਕਾਪਟਰ 'ਚ ਉਡਾਣ ਭਰਨਗੇ। ਹਿਮਾਚਲ ਸਰਕਾਰ ਨੂੰ ਮਈ 'ਚ ਨਵਾਂ ਹੈਲੀਕਾਪਟਰ ਮਿਲੇਗਾ। ਰੂਸ ਤੋਂ ਇਹ ਹੈਲੀਕਾਪਟਰ ਦਿੱਲੀ ਪਹੁੰਚ ਗਿਆ ਹੈ, ਜਿੱਥੇ ਇਸ ਦੀ ਟੈਸਟ ਡਰਾਈਵ ਹੋਵੇਗੀ। ਡੀ.ਜੀ.ਸੀ.ਏ. ਦੀ ਕਲੀਅਰੈਂਸ ਤੋਂ ਬਾਅਦ ਇਸ ਹੈਲੀਕਾਪਟਰ ਦਾ ਮੁੱਖ ਮੰਤਰੀ ਇਸਤੇਮਾਲ ਕਰ ਸਕਣਗੇ। ਉੱਥੇ ਹੀ ਕੰਪਨੀ ਨੂੰ ਹੈਲੀਕਾਪਟਰ ਦੀ ਪ੍ਰਤੀ ਘੰਟਾ ਉਡਾਣ ਦੇ 5.1 ਲੱਖ ਰੁਪਏ ਅਦਾ ਕੀਤੇ ਜਾਣਗੇ। ਇਸ 'ਤੇ ਕਾਂਗਰਸ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਸਰਕਾਰ ਕੋਲ ਕਿਰਾਏ 'ਤੇ ਲਿਆ ਗਿਆ ਇਕ ਹੈਲੀਕਾਪਟਰ ਹੈ
ਜਾਣਕਾਰੀ ਅਨੁਸਾਰ, ਇਸ ਸਮੇਂ ਸਰਕਾਰ ਕੋਲ ਕਿਰਾਏ 'ਤੇ ਲਿਆ ਗਿਆ ਇਕ ਹੈਲੀਕਾਪਟਰ ਹੈ। ਸਰਕਾਰ ਇਸ ਦੇ ਏਵਜ਼ 'ਚ 2 ਲੱਖ ਰੁਪਏ ਪ੍ਰਤੀ ਘੰਟਾ ਕਿਰਾਇਆ ਦਿੰਦੀ ਹੈ। ਸਕਾਈ ਵਨ ਕੰਪਨੀ ਦਾ ਇਹ ਹੈਲੀਕਾਪਟਰ (ਐੱਮ.ਆਈ.-171ਏ2) 24 ਸੀਟਰ ਹੈ, ਜਦੋਂ ਕਿ ਹੁਣ ਇਸਤੇਮਾਲ ਕੀਤਾ ਜਾ ਰਿਹਾ ਹੈਲੀਕਾਪਟਰ 6 ਸੀਟਰ ਹੈ। ਇਸ ਲਈ ਨਵੇਂ ਹੈਲੀਕਾਪਟਰ ਦਾ ਕਿਰਾਇਆ ਮਹਿੰਗਾ ਹੈ। ਉੱਥੇ ਹੀ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਦੇਸ਼ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਜਿੱਥੇ ਕਰਜ਼ 'ਚ ਡੁੱਬ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਅਤੇ ਮੰਤਰੀ ਐਸ਼ੋ ਆਰਾਮ 'ਚ ਡੁੱਬੇ ਹਨ। ਸਰਕਾਰ ਦੀ ਫਿਜ਼ੂਲਖਰਚੀ ਕਾਰਨ ਪ੍ਰਦੇਸ਼ ਬਰਬਾਦੀ ਦੀ ਕਗਾਰ 'ਤੇ ਖੜ੍ਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : PM ਮੋਦੀ ਅੱਜ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਨਾਲ ਕਰਨਗੇ ਗੱਲਬਾਤ

ਨਵਾਂ ਹੈਲੀਕਾਪਟਰ 5 ਸਾਲ ਹਿਮਾਚਲ ਸਰਕਾਰ ਦੀ ਸੇਵਾ 'ਚ ਲੀਜ 'ਤੇ ਰਹੇਗਾ
ਨਵਾਂ ਹੈਲੀਕਾਪਟਰ 5 ਸਾਲ ਹਿਮਾਚਲ ਸਰਕਾਰ ਦੀ ਸੇਵਾ 'ਚ ਲੀਜ 'ਤੇ ਰਹੇਗਾ। ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਕੰਪਨੀ ਨਾਲ ਇਸ ਹੈਲੀਕਾਪਟਰ ਨੂੰ ਲੈ ਕੇ ਐੱਸ.ਓ.ਯੂ. ਕੀਤਾ ਹੈ। ਇਸ ਤੋਂ ਪਹਿਲਾਂ ਪਵਨ ਹੰਸ ਕੰਪਨੀ ਦਾ ਹੈਲੀਕਾਪਟਰ ਲੀਜ 'ਤੇ ਸੀ ਪਰ ਉਸ ਨਾਲ ਕਰਾਰ ਖ਼ਤਮ ਹੋ ਗਿਆ ਸੀ। ਡੀ.ਜੀ.ਸੀ.ਏ. ਤੋਂ ਟੈਸਟ ਡਰਾਈਵ ਤੋਂ ਬਾਅਦ ਗਰੀਨ ਸਿਗਨਲ ਮਿਲਣ ਤੋਂ ਬਾਅਦ ਇਹ ਹੈਲੀਕਾਪਟਰ ਪ੍ਰਦੇਸ਼ ਸਰਕਾਰ ਦੀ ਸੇਵਾ 'ਚ ਉਪਲੱਬਧ ਹੋਵੇਗਾ। ਇਸ ਹੈਲੀਕਾਪਟਰ ਦੀ ਵਰਤੋਂ ਜਿੱਥੇ ਮੁੱਖ ਮੰਤਰੀ ਆਪਣੇ ਦੌਰਿਆਂ ਲਈ ਕਰਨਗੇ, ਉੱਥੇ ਹੀ ਇਹ ਜਨਜਾਤੀ ਇਲਾਕਿਆਂ 'ਚ ਸਰਦੀਆਂ 'ਚ ਬਰਫ਼ਬਾਰੀ ਨਾਲ ਲੱਗਦੇ ਇਲਾਕਿਆਂ 'ਚ ਲੋਕਾਂ ਨੂੰ ਵੀ ਸੇਵਾਵਾਂ ਦੇਵੇਗਾ। ਨਾਲ ਹੀ ਇਸ ਦੀਆਂ ਸੇਵਾਵਾਂ ਕੁਦਰਤੀ ਆਫ਼ਤ 'ਚ ਵੀ ਲਈਆਂ ਜਾਣਗੀਆਂ।

ਮੁੱਖ ਮੰਤਰੀ ਲਈ ਨਵਾਂ ਹੈਲੀਕਾਪਟਰ ਲੈਣ 'ਤੇ ਹੁਣ ਸਰਕਾਰ ਲੋਕਾਂ ਦੇ ਨਿਸ਼ਾਨੇ 'ਤੇ
ਮੁੱਖ ਮੰਤਰੀ ਲਈ ਨਵਾਂ ਹੈਲੀਕਾਪਟਰ ਲੈਣ 'ਤੇ ਹੁਣ ਸਰਕਾਰ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਫ਼ੈਸਲੇ 'ਤੇ ਜੰਮ ਕੇ ਸਵਾਲ ਚੁੱਕ ਰਹੇ ਹਨ। ਦਰਅਸਲ, ਮੌਜੂਦਾ ਸਮੇਂ 'ਚ ਪ੍ਰਦੇਸ਼ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਅਤੇ ਅਜਿਹੇ 'ਚ ਇੰਨੇ ਮਹਿੰਗੇ ਕਿਰਾਏ 'ਤੇ ਹੈਲੀਕਾਪਟਰ ਦੀਆਂ ਸੇਵਾਵਾਂ ਲੈਣਾ ਲੋਕਾਂ ਦੇ ਗਲ਼ੇ 'ਚ ਨਹੀਂ ਉਤਰ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ ਮਹਿੰਗੀਆਂ ਕੀਮਤਾਂ 'ਤੇ ਗੱਡੀਆਂ ਵੀ ਖਰੀਦੀਆਂ ਗਈਆਂ ਸਨ, ਉਸ 'ਤੇ ਵੀ ਵਿਵਾਦ ਹੋ ਚੁਕਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News