ਪੋਂਗ ਡੈਮ ਝੀਲ ''ਚ ਮਰੇ ਮਿਲੇ 413 ਪ੍ਰਵਾਸੀ ਪੰਛੀ, ਦਿੱਤੇ ਗਏ ਜਾਂਚ ਦੇ ਆਦੇਸ਼

Thursday, Dec 31, 2020 - 04:25 PM (IST)

ਪੋਂਗ ਡੈਮ ਝੀਲ ''ਚ ਮਰੇ ਮਿਲੇ 413 ਪ੍ਰਵਾਸੀ ਪੰਛੀ, ਦਿੱਤੇ ਗਏ ਜਾਂਚ ਦੇ ਆਦੇਸ਼

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਪ੍ਰਸਿੱਧ ਪੋਂਗ ਡੈਮ ਝੀਲ 'ਚ 413 ਪ੍ਰਵਾਸੀ ਪੰਛੀਆਂ ਦੇ ਮ੍ਰਿਤ ਪਾਏ ਜਾਣ ਤੋਂ ਬਾਅਦ ਪੂਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਦੇਸ਼ ਦੇ ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਕੇਸ਼ ਪਠਾਨੀਆ ਨੇ ਦੱਸਿਆ ਕਿ 2 ਦਿਨ ਪਹਿਲਾਂ ਅੰਤਰਰਾਸ਼ਟਰੀ ਵੇਟਲੈਂਟ ਸਾਈਟ ਝੀਲ ਦਾ ਦੌਰਾ ਕਰਨ ਵਾਲੇ ਜੰਗਲੀ ਜੀਵ ਦਲ ਨੇ 413 ਪੰਛੀਆਂ ਦੇ ਮਰਨ ਦੀ ਸੂਚਨਾ ਦਿੱਤੀ। ਜ਼ਿਆਦਾਤਰ ਪੰਛੀ ਮੱਧ ਏਸ਼ੀਆ, ਸਾਈਬੇਰੀਆ, ਮੰਗੋਲੀਆ ਅਤੇ ਤਿੱਬਤ ਤੋਂ ਹਰ ਸਾਲ ਇਸ ਝੀਲ ਤੱਕ ਪਹੁੰਚਦੇ ਹਨ। 

ਉਨ੍ਹਾਂ ਨੇ ਦੱਸਿਆ ਕਿ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਤੋਂ ਪੂਰਾ ਵੇਰਵਾ ਮੰਗਿਆ ਗਿਆ ਹੈ ਅਤੇ ਪ੍ਰਵਾਸੀ ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਨਿਰਦੇਸ਼ਿਤ ਕੀਤਾ ਗਿਆ ਹੈ। ਮੁੱਖ ਜੰਗਲਾਤ ਸੁਰੱਖਿਆ (ਜੰਗਲੀ ਜੀਵ) ਸ਼ਿਮਲਾ ਦੀ ਪ੍ਰਧਾਨ ਅਰਚਨਾ ਸ਼ਰਮਾ ਨੇ ਦੱਸਿਆ ਕਿ ਫਤਿਹਪੁਰ 'ਚ ਪੰਛੀਆਂ ਦੇ ਪੋਸਟਮਾਰਟਮ ਦੇ ਸ਼ੁਰੂਆਤੀ ਨਤੀਜਿਆਂ ਅਨੁਸਾਰ ਪੰਛੀਆਂ ਨੂੰ ਜ਼ਹਿਰ ਤਾਂ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਰ ਨਮੂਨਿਆਂ ਨੂੰ ਅੱਗੇ ਦੇ ਪ੍ਰੀਖਣ ਲਈ ਸ਼ਾਹਪੁਰ ਸਥਿਤ ਪਸ਼ੂ ਮੈਡੀਕਲ ਪ੍ਰਯੋਗਸ਼ਾਲਾ 'ਚ ਭੇਜਿਆ ਗਿਆ। ਪ੍ਰਵਾਸੀ ਪੰਛੀ ਆਮ ਤੌਰ 'ਤੇ ਅਕਤੂਬਰ 'ਚ ਆਉਣ ਲੱਗਦੇ ਹਨ ਅਤੇ ਅਪ੍ਰੈਲ 'ਚ ਵਾਪਸ ਆਉਂਦੇ ਹਨ।


author

DIsha

Content Editor

Related News