ਹਿਮਾਚਲ 'ਚ ਵੀ ਜਨਤਾ ਕਰਫਿਊ ਦਾ ਅਸਰ, ਸੜਕਾਂ, ਰੇਲਵੇ ਟਰੈੱਕ 'ਤੇ ਛਾਇਆ ਸੰਨਾਟਾ

Sunday, Mar 22, 2020 - 02:33 PM (IST)

ਸ਼ਿਮਲਾ— ਜਨਤਾ ਕਰਫਿਊ ਦਾ ਅਸਰ ਦੇਸ਼ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ। ਲੋਕ ਘਰਾਂ 'ਚ ਕੈਦ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ। ਮੋਦੀ ਦੀ ਇਸ ਅਪੀਲ 'ਤੇ ਅੱਜ ਦੇਸ਼ ਵਿਚ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤਕ 'ਜਨਤਾ ਕਰਫਿਊ' ਦਾ ਅਸਰ ਸਵੇਰ ਤੋਂ ਹੀ ਸੜਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਲੈ ਕੇ ਸ਼ਿਮਲਾ ਤਕ ਇਸ ਕਰਫਿਊ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। 

PunjabKesari

ਹਿਮਾਚਲ ਪ੍ਰਦੇਸ਼ 'ਚ ਦੁਕਾਨਾਂ ਬੰਦ ਹਨ, ਲੋਕ ਘਰਾਂ 'ਚ ਬੰਦ ਹਨ, ਜਿਸ ਕਾਰਨ ਗਲੀਆਂ-ਸੜਕਾਂ 'ਤੇ ਸੁੰਨਸਾਨ ਪਸਰੀ ਹੋਈ ਹੈ। ਇਸ ਤੋਂ ਇਲਾਵਾ ਰੇਲਵੇ ਟਰੈੱਕ 'ਤੇ ਵੀ ਕੋਈ ਟਰੇਨ ਦੌੜ ਨਜ਼ਰ ਨਹੀਂ ਆਈ।

PunjabKesari

ਕਰਫਿਊ ਦੇ ਮੱਦੇਨਜ਼ਰ ਕਾਲਕਾ-ਸ਼ਿਮਲਾ ਹੈਰੀਟੇਜ਼ ਲਾਈਨ 'ਤੇ ਉੱਤਰੀ ਰੇਲਵੇ ਵਲੋਂ ਟਰੇਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

PunjabKesari

ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅੱਜ ਲੋਕਾਂ ਵਲੋਂ ਜਨਤਾ ਕਰਫਿਊ ਦਾ ਪਾਲਣ ਕੀਤਾ ਜਾ ਰਿਹਾ ਹੈ। ਵੈਸ਼ਵਿਕ ਮਹਾਮਾਰੀ ਨਾਲ ਲੜਨ ਲਈ ਜਨਤਾ ਕਰਫਿਊ ਸਾਡੇ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਸਿਹਤਮੰਦ ਰਹਿ ਸਕੀਏ। ਘਰਾਂ ਅੰਦਰ ਰਹਿਣ ਕਾਰਨ ਕੋਰੋਨਾ ਵਾਇਰਸ ਨੂੰ ਕੋਈ ਇਨਸਾਨੀ ਸਰੀਰ ਨਹੀਂ ਮਿਲੇਗਾ ਅਤੇ ਇਹ ਆਪਣੇ-ਆਪ ਖਤਮ ਹੋ ਜਾਵੇਗਾ। ਇੱਥੇ ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 345 ਤਕ ਪਹੁੰਚ ਗਈ ਹੈ ਅਤੇ ਹੁਣ ਤਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ ਅਤੇ ਇਸ ਲੜਾਈ ਦੇ ਅਹਿਮ ਹਥਿਆਰ ਵਾਂਗ ਹੈ ਜਨਤਾ ਕਰਫਿਊ। ਮਤਲਬ ਜਨਤਾ ਖੁਦ ਸੜਕਾਂ 'ਤੇ ਨਾ ਨਿਕਲੇ।


Tanu

Content Editor

Related News