ਹਿਮਾਚਲ ਪ੍ਰਦੇਸ਼ ''ਚ ਅਜਿਹੇ ਫਰਜ਼ੀਵਾੜੇ ਨਹੀਂ ਚੱਲਣਗੇ, ED ਦੇ ਸੰਪਰਕ ''ਚ ਸਰਕਾਰ : ਜੈਰਾਮ

9/11/2020 5:09:27 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਿੱਜੀ ਯੂਨੀਵਰਸਿਟੀਆਂ 'ਚ ਫਰਜ਼ੀ ਡਿਗਰੀ ਮਾਮਲੇ 'ਤੇ ਕਿਹਾ ਹੈ ਕਿ ਦੇਵਭੂਮੀ 'ਚ ਫਰਜ਼ੀਵਾੜੇ ਨਹੀਂ ਚੱਲਣਗੇ। ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਆਮਦਨ ਟੈਕਸ ਵਿਭਾਗ ਦੇ ਸੰਪਰਕ 'ਚ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵ ਭਾਰਤੀ ਨਿੱਜੀ ਯੂਨੀਵਰਸਿਟੀ ਸੋਲਨ 'ਚ ਫਰਜ਼ੀ ਡਿਗਰੀ ਘਪਲਾ ਹੋਇਆ ਹੈ, ਜਿਸ ਦੀ ਜਾਂਚ ਲਈ 19 ਐੱਸ.ਆਈ.ਟੀ. ਦਾ ਗਠਨ ਕੀਤਾ ਹੈ। ਇਹ ਘਪਲਾ ਅੱਜ ਤੋਂ ਨਹੀਂ ਪਿਛਲੇ 11 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਡਿਗਰੀਆਂ ਵੇਚੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਅੱਜ ਯਾਨੀ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਪ੍ਰਸ਼ਨਕਾਲ ਤੋਂ ਬਾਅਦ ਪਾਵੰਟ ਆਫ਼ ਆਰਡਰ ਦੇ ਅਧੀਨ ਸੁਜਾਨਪੁਰ ਦੇ ਕਾਂਗਰਸ ਵਿਧਾਇਕ ਰਾਜਿੰਦਰ ਰਾਣਾ ਦੇ ਚੁੱਕੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਤੋਂ ਪਹਿਲਾਂ ਸ਼੍ਰੀ ਰਾਣਾ ਨੇ ਮਾਨਵ ਭਾਰਤੀ ਯੂਨੀਵਰਸਿਟੀ 'ਚ ਫਰਜ਼ੀ ਡਿਗਰੀ ਦਾ ਮਾਮਲਾ ਚੁੱਕਿਆ। 6 ਲੱਖ ਫਰਜ਼ੀ ਡਿਗਰੀਆਂ 200 ਕਰੋੜ ਦਾ ਫਰਜ਼ੀਵਾੜਾ ਹੈ, ਜਿਸ ਨਾਲ ਪ੍ਰਦੇਸ਼ ਦੀ ਬਦਨਾਮੀ ਹੋ ਰਹੀ ਹੈ।

ਸ਼੍ਰੀ ਠਾਕੁਰ ਨੇ ਕਿਹਾ ਕਿ ਮੌਜੂਦਾ ਸਮੇਂ ਪੁਲਸ ਸੁਪਰਡੈਂਟ ਸੋਲਨ ਦੀ ਅਗਵਾਈ 'ਚ ਇਕ ਐੱਸ.ਆਈ.ਟੀ. ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਸਟੇਸ਼ਨ ਧਰਮਪੁਰ 'ਚ ਵੱਖ-ਵੱਖ ਧਾਰਾ 420, 467 ਅਤੇ 471 ਅਤੇ 120 (ਬੀ) ਦੇ ਅਧੀਨ ਮਾਮਲੇ 'ਚ 3 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਅਤੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ 'ਚ ਨਾ ਗੁਰੇਜ ਕੀਤਾ ਹੈ ਨਾ ਕਰਨਗੇ। ਸਕਾਲਰਸ਼ਿਪ ਘਪਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਹੈ। ਮਾਨਵ ਭਾਰਤ ਯੂਨੀਵਰਸਿਟੀ ਫਰਜ਼ੀ ਡਿਗਰੀ ਮਾਮਲਾ ਜਿਵੇਂ ਹੀ ਸਾਹਮਣਾ ਆਇਆ ਜਾਂਚ 'ਚ ਸ਼ੁਰੂ ਹੋਈਆਂ 5 ਗ੍ਰਿਫ਼ਤਾਰੀਆਂ ਹੋਈਆਂ ਅਤੇ ਤਿੰਨ ਨੂੰ ਜ਼ਮਾਨਤ ਮਿਲੀ ਹੈ। ਈ.ਡੀ. ਨੂੰ ਵੀ ਇਸ ਮਾਮਲੇ ਦੀ ਜਾਂਚ ਲਈ ਕਿਹਾ ਗਿਆ ਹੈ।


DIsha

Content Editor DIsha