ਹਿਮਾਚਲ ''ਚ ਬਰਫ਼ਬਾਰੀ, ਸੇਬ ਦੇ ਬਾਗਾਂ ਤੋਂ ਲੈ ਕੇ ਪਹਾੜਾਂ ਤੱਕ ਵਿਛੜੀ ਬਰਫ਼ ਦੀ ਸਫੈਦ ਚਾਦਰ
Tuesday, Nov 17, 2020 - 06:07 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਦਾ ਦੌਰ ਜਾਰੀ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਵੀ ਠੰਡ ਵੱਧ ਗਈ ਹੈ। ਬਰਫ਼ਬਾਰੀ ਦੀ ਵਜ੍ਹਾ ਕਰ ਕੇ ਹਿਮਾਚਲ ਦੇ ਕਈ ਇਲਾਕਿਆਂ 'ਚ ਬਰਫ਼ ਦੀ ਸਫੈਦ ਚਾਦਰ ਵਿਛ ਗਈ ਹੈ। ਘਰਾਂ ਦੀਆਂ ਛੱਤਾਂ, ਖੇਤ, ਸੜਕਾਂ, ਰਸਤਿਆਂ 'ਤੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ।
ਖ਼ਾਸ ਗੱਲ ਇਹ ਹੈ ਕਿ ਸੇਬ ਦੇ ਬਾਗ ਵੀ ਬਰਫ਼ ਨਾਲ ਢਕੇ ਗਏ ਹਨ। ਲਾਲ ਦਿੱਸਣ ਵਾਲੇ ਸੇਬ ਹੁਣ ਸਫੈਦ ਦਿੱਸ ਰਹੇ ਹਨ। ਕਿੰਨੌਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਕਾਫੀ ਬਰਫ਼ਬਾਰੀ ਹੋਈ। ਇਸ ਨਾਲ ਕਈ ਇਲਾਕੇ ਬਰਫ ਨਾਲ ਢਕੇ ਗਏ। ਕਲਪਾ ਦੇ ਜੰਗਲਾਂ ਅਤੇ ਪਹਾੜਾਂ 'ਤੇ ਸਿਰਫ ਬਰਫ਼ ਹੀ ਬਰਫ਼ ਦਿੱਸ ਰਹੀ ਹੈ। ਸ਼ਿਮਲਾ ਦੇ ਕੁਫਰੀ, ਨਾਰਕੰਡਾ 'ਚ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਦੇ ਨਾਲ ਹੀ ਮਨਾਲੀ, ਡਲਹੌਜੀ ਸਮੇਤ ਕਈ ਥਾਵਾਂ 'ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ।
ਦੇਰ ਰਾਤ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਸਮੁੱਚੀ ਘਾਟੀ ਬਰਫ਼ ਦੀ ਲਪੇਟ ਵਿਚ ਹੈ। ਬਰਫ਼ਬਾਰੀ ਹੋਣ ਕਾਰਨ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਖਿੜ ਗਏ ਹਨ। ਬਰਫ਼ਬਾਰੀ ਤੋਂ ਬਾਅਦ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਬਰਫ਼ਬਾਰੀ ਨਾਲ ਕਿਸਾਨ ਵੀ ਖੁਸ਼ ਹਨ ਪਰ ਉੱਚਾਈ ਵਾਲੇ ਖੇਤਰਾਂ 'ਚ ਸੇਬ ਤੋੜਨ ਦਾ ਕੰਮ ਪ੍ਰਭਾਵਿਤ ਹੋਇਆ ਹੈ।
ਬਰਫ਼ਬਾਰੀ ਕਾਰਨ ਕਈ ਰੂਟ ਪ੍ਰਭਾਵਿਤ ਹੋ ਗਏ ਹਨ। ਜਨਜਾਤੀ ਖੇਤਰਾਂ ਦੇ ਕਈ ਪਿੰਡ ਦੁਨੀਆ ਤੋਂ ਕੱਟ ਗਏ ਹਨ।