ਇਹ ਸ਼ਖਸ ਹੈ ਕੁਝ ਖ਼ਾਸ, ਇਸ ਨੂੰ ਸੱਪਾਂ ਨਾਲ ਹੈ ‘ਪਿਆਰ’

Monday, Jun 21, 2021 - 05:07 PM (IST)

ਕੁੱਲੂ— ਸੱਪ ਜ਼ਹਿਰੀਲੇ ਹੁੰਦੇ ਹਨ ਅਤੇ ਇਸ ਤੋਂ ਹਰ ਕੋਈ ਡਰਦਾ ਹੈ ਪਰ ਇਸ ਸ਼ਖਸ ਨੂੰ ਸੱਪਾਂ ਤੋਂ ਜ਼ਰਾ ਵੀ ਡਰ ਨਹੀਂ ਲੱਗਦਾ। ਇਸ ਸ਼ਖਸ ਦਾ ਨਾਂ ਸੋਨੂੰ ਠਾਕੁਰ ਹੈ। ਸੋਨੂੰ ਕੁੱਲੂ ਦੇ ਖੋਖਨ ਪਿੰਡ ਦਾ ਰਹਿਣ ਵਾਲੇ ਹਨ। ਸੋਨੂੰ ਜ਼ਹਿਰੀਲੇ ਸੱਪਾਂ ਨੂੰ ਫੜਨ ਵਿਚ ਕਿੰਨੇ ਮਾਹਰ ਹਨ ਅਤੇ ਇਹ ਇਕ ਅਜਿਹੀ ਸ਼ਖਸੀਅਤ ਹੈ ਕਿ ਇਨ੍ਹਾਂ ਦਾ ਪਤਾ ਟਿਕਾਣਾ ਹਰ ਘਰ ਨੂੰ ਹੈ। ਇਹ ਸ਼ਖਸ ਸੱਪ ਫੜਦਾ ਹੈ, ਉਨ੍ਹਾਂ ਨਾਲ ਖੇਡਦਾ ਹੈ, ਸੱਪ ਜੇਕਰ ਜ਼ਖਮੀ ਹੋਣ ਤਾਂ ਉਨ੍ਹਾਂ ਦੀ ਮਰਹਮ ਪੱਟੀ ਵੀ ਕਰਦਾ ਹੈ। ਸੱਪ ਜੇਕਰ ਪਿਆਸਾ ਹੋਵੇ ਤਾਂ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਪਾਣੀ ਵੀ ਪਿਆਉਂਦਾ ਹੈ। ਇਸ ਸਭ ਦੇ ਬਾਵਜੂਦ ਸੱਪਾਂ ਤੋਂ ਉਨ੍ਹਾਂ ਨੂੰ ਡਰ ਨਹੀਂ ਲੱਗਦਾ ਕਿਉਂਕਿ ਇਹ ਬੰਦਾ ਕੁਝ ਖ਼ਾਸ ਹੈ। ਸੋਨੂੰ ਨੂੰ ਸੱਪਾਂ ਨਾਲ ਬਹੁਤ ਪਿਆਰ ਹੈ। 

ਸੋਨੂੰ ਕੋਈ ਸਪੇਰਾ ਨਹੀਂ ਹੈ ਅਤੇ ਨਾ ਹੀ ਕੋਈ ਜਾਦੂਗਰ ਹੈ, ਬਸ ਇਕ ਸੱਪ ਪ੍ਰੇਮੀ ਹੈ। ਜਿੱਥੇ ਸੱਪ ਦਿੱਸਦਾ ਹੈ, ਇਹ ਸ਼ਖਸ ਉੱਥੇ ਪਹੁੰਚ ਜਾਂਦਾ ਹੈ। ਇਸ ਸ਼ਖਸ ਨੂੰ ਸੱਪ ਨੇ ਕਈ ਵਾਰ ਡੱਸਿਆ ਹੈ ਪਰ ਇਕ ਵਾਰ ਵੀ ਉਨ੍ਹਾਂ ਨੂੰ ਇਲਾਜ ਕਰਵਾਉਣ ਦੀ ਲੋੜ ਨਹੀਂ ਪਈ, ਬਸ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ। ਸ਼ਾਇਦ ਉਨ੍ਹਾਂ ’ਤੇ ਭੋਲੇਨਾਥ ਦੀ ਖ਼ਾਸ ਕ੍ਰਿਪਾ ਹੈ। ਹੁਣ ਤੱਕ ਸੋਨੂੰ ਨੂੰ ਲੱਗਭਗ 18 ਵਾਰ ਸੱਪ ਡੱਸ ਚੁੱਕੇ ਹਨ। ਸੋਨੂੰ ਨੇ ਆਪਣੇ ਘਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਦੀ ਥਾਂ ਤੋਂ ਹੁਣ ਤੱਕ 576 ਸੱਪ ਫੜੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਜੰਗਲ ’ਚ ਛੱਡਿਆ ਹੈ।

ਸੋਨੂੰ ਨੂੰ ਜਦੋਂ ਅਹਿਸਾਸ ਹੋ ਜਾਂਦਾ ਹੈ ਕਿ ਸੱਪ ਪਿਆਸਾ ਹੈ ਤਾਂ ਉਸ ਨੂੰ ਖ਼ੁਦ ਆਪਣੇ ਹੱਥਾਂ ਨਾਲ ਪਾਣੀ ਪਿਲਾਉਂਦੇ ਹਨ। ਸੋਨੂੰ ਕਹਿੰਦੇ ਹਨ ਕਿ ਮੈਨੂੰ ਸੱਪ ਫੜ ਕੇ ਲੋਕਾਂ ਦੀ ਜਾਨ ਬਚਾਉਣ ’ਚ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ। ਉਹ ਆਪਣੀ ਜਾਨ ਨੂੰ ਜ਼ੋਖਮ ’ਚ ਪਾ ਕੇ ਇਸ ਕੰਮ ਨੂੰ ਅੰਜ਼ਾਮ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੱਪ ਬੇਜ਼ੁਬਾਨ ਹੁੰਦਾ ਹੈ ਅਤੇ ਇਨ੍ਹਾਂ ਦੀ ਸੁਰੱਖਿਆ ਕੀਤੀ ਜਾਵੇ।


Tanu

Content Editor

Related News