ਹਿਮਾਚਲ ਪ੍ਰਦੇਸ਼ ਸਰਕਾਰ ਦਾ ਖਜ਼ਾਨਾ ਖ਼ਾਲੀ, ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ

Thursday, Jan 12, 2023 - 12:00 PM (IST)

ਹਿਮਾਚਲ ਪ੍ਰਦੇਸ਼ ਸਰਕਾਰ ਦਾ ਖਜ਼ਾਨਾ ਖ਼ਾਲੀ, ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ

ਸ਼ਿਮਲਾ (ਰਾਕਟਾ)- ਹਿਮਾਚਲ ਦੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਦੇ 2 ਮੰਤਰੀਆਂ ਕਰਨਲ ਧਨੀਰਾਮ ਸ਼ਾਂਡਿਲਯ ਅਤੇ ਹਰਸ਼ਵਰਧਨ ਚੌਹਾਨ ਨੇ ਬੁੱਧਵਾਰ ਨੂੰ ਸੂਬਾ ਸਕੱਤਰੇਤ ਵਿਚ ਮੰਤਰੀ ਅਹੁਦੇ ਦਾ ਚਾਰਜ ਸੰਭਾਲਿਆ। ਇਸ ਮੌਕੇ ਮੰਤਰੀ ਕਰਨਲ ਧਨੀਰਾਮ ਸ਼ਾਂਡਿਲਯ ਅਤੇ ਹਰਸ਼ਵਰਧਨ ਚੌਹਾਨ ਨੇ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਵਿਚ ਕਿਹਾ ਕਿ ਬੀਤੇ ਵਿਚ ਕਾਂਗਰਸ ਸਰਕਾਰ 39 ਹਜ਼ਾਰ ਕਰੋੜ ਦਾ ਕਰਜ਼ਾ ਛੱਡ ਕੇ ਗਈ ਸੀ ਜਦਕਿ ਸਾਬਕਾ ਭਾਜਪਾ ਸਰਕਾਰ ਵਿਚ ਇਹ ਵੱਧ ਕੇ 75 ਹਜ਼ਾਰ ਕਰੋੜ ਪੁੱਜ ਗਿਆ।

ਮੰਤਰੀਆਂ ਨੇ ਕਿਹਾ ਕਿ ਸੂਬਾ ਆਰਥਿਕ ਰੂਪ ਵਿਚ ਕੰਗਾਲ ਹੋ ਚੁੱਕਾ ਹੈ। ਸਰਕਾਰੀ ਖਜ਼ਾਨੇ ਖਾਲੀ ਹਨ। ਰੋਜ਼ਾਨਾ ਦੇ ਸਰਕਾਰੀ ਖਰਚ ਲਈ ਪੈਸਾ ਨਹੀਂ ਹੈ। ਸਾਬਕਾ ਸਰਕਾਰ ਨੇ ਜਾਂਦੇ-ਜਾਂਦੇ ਸਿਆਸੀ ਲਾਭ ਲਈ 900 ਸੰਸਥਾਵਾਂ ਖੋਲ ਦਿੱਤੀਆਂ, ਜੇਕਰ ਉਨ੍ਹਾਂ ਨੂੰ ਚਲਾਇਆ ਜਾਂਦਾ ਤਾਂ 5 ਹਜ਼ਾਰ ਕਰੋੜ ਦੀ ਸਾਲਾਨਾ ਲੋੜ ਪੈਂਦੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕਰਮਚਾਰੀਆਂ ਨੂੰ ਦੇਣ ਲਈ ਪੈਸਾ ਨਹੀਂ ਹੈ, ਅਜਿਹੇ ਵਿਚ ਸਰਕਾਰ ਨੂੰ ਜਨਵਰੀ, ਫਰਵਰੀ ਤੇ ਮਾਰਚ ਤੱਕ 1-1 ਹਜ਼ਾਰ ਕਰੋੜ ਦਾ ਕਰਜ਼ਾ ਲੈਣਾ ਪਵੇਗਾ। ਚੌਹਾਨ ਨੇ ਕਿਹਾ ਕਿ ਸਾਬਕਾ ਸਰਕਾਰ ਨੇ ਸੂਬੇ ਦੇ ਹਿੱਤਾਂ ਦੀਆਂ ਧੱਜੀਆਂ ਉਡਾਈਆਂ ਹਨ।


author

DIsha

Content Editor

Related News