2 ਦਿਨਾਂ ਤੋਂ ਬੰਦ ਕਮਰੇ ''ਚ ਮਿਲੀਆਂ ਲਾਸ਼ਾਂ, ਪੋਸਟਮਾਰਟਮ ਰਾਹੀਂ ਪਤਾ ਲੱਗੇਗਾ ਮੌਤ ਦਾ ਕਾਰਨ
Tuesday, Dec 15, 2020 - 06:04 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲ੍ਹੇ ਦੇ ਢਾਲਪੁਰ 'ਚ ਇਕ ਗੈਸਟ ਹਾਊਸ 'ਚ 2 ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਇਹ ਦੋਵੇਂ ਇੱਥੇ ਸਨੂਕਰ 'ਚ ਕਰਮੀ ਦੱਸੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਠੰਡ ਤੋਂ ਬਚਣ ਲਈ ਬਾਲੀ ਗਈ ਕੋਲੋ ਦੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਨਾਲ ਦੋਹਾਂ ਦੀ ਮੌਤ ਹੋ ਗਈ। ਕਮਰਾ ਪਿਛਲੇ 2 ਦਿਨਾਂ ਤੋਂ ਬੰਦ ਸੀ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਤਾਰਾਚੰਦ ਅਤੇ ਅਜੇ ਕੁਮਾਰ ਦੇ ਰੂਪ 'ਚ ਕੀਤੀ ਹੈ। ਪੁਲਸ ਸੁਪਰਡੈਂਟ ਕੁੱਲੂ ਗੌਰਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਨਹੀਂ ਸਨ। ਕਮਰੇ ਦਾ ਨਿਰੀਖਣ ਕਰਨ 'ਤੇ ਪਾਇਆ ਗਿਆ ਕਿ ਕਮਰੇ ਦੇ ਅੰਦਰ ਕੋਲੇ ਦੀ ਚਿਮਨੀ ਸੀ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਹੀ ਗੈਸਟ ਹਾਊਸ ਦੇ ਮਾਲਕ ਦੇ ਸਨੂਕਰ 'ਚ ਕੰਮ ਕਰਦੇ ਸਨ। ਜਿਸ ਕਮਰੇ 'ਚ ਦੋਹਾਂ ਦੀ ਮੌਤ ਹੋਈ, ਉਹ ਅੰਦਰੋਂ ਬੰਦ ਸੀ ਅਤੇ ਪੁਲਸ ਪੌੜੀਆਂ ਤੋਂ ਖਿੜਕੀ ਰਾਹੀਂ ਅੰਦਰ ਗਈ ਅਤੇ ਲਾਸ਼ਾਂ ਬਾਹਰ ਕੱਢੀਆਂ। ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤੀਆਂ ਹਨ ਤਾਂ ਕਿ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।