ਹਿਮਾਚਲ ''ਚ ਬੀਤੇ 24 ਘੰਟਿਆਂ ''ਚ ਕੋਰੋਨਾ ਦੇ 27 ਨਵੇਂ ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 547 ਹੋਈ

Monday, Jun 15, 2020 - 07:33 PM (IST)

ਹਿਮਾਚਲ ''ਚ ਬੀਤੇ 24 ਘੰਟਿਆਂ ''ਚ ਕੋਰੋਨਾ ਦੇ 27 ਨਵੇਂ ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 547 ਹੋਈ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬੀਤੇ 24 ਘੰਟਿਆਂ 'ਚ ਹੁਣ ਤੱਕ 2 ਗਰਭਵਤੀ ਜਨਾਨੀਆਂ ਅਤੇ ਡਾਕਟਰ ਸਮੇਤ 27 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 547 ਪਹੁੰਚ ਗਈ ਹੈ। ਸੂਬੇ 'ਚ ਕੋਰਨੋਾ ਕਾਰਨ 6 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 330 ਲੋਕ ਠੀਕ ਹੋਣ ਤੋਂ ਬਾਅਦ ਕੋਰੋਨਾ ਦੇ 202 ਸਰਗਰਮ ਮਾਮਲੇ ਰਹਿ ਗਏ ਹਨ। ਸੂਬੇ ਦੇ ਸੋਲਨ ਜ਼ਿਲ੍ਹੇ 'ਚ ਅੱਜ ਯਾਨੀ ਸੋਮਵਾਰ ਨੂੰ ਕੋਰੋਨਾ ਦੇ ਇਕੱਠੇ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਲਾਵਾ ਊਨਾ ਤੋਂ 7, ਚੰਬਾ ਤੋਂ 2 ਅਤੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ 'ਚ ਇਕ ਮਾਮਲਾ ਕੋਰੋਨਾ ਪਾਜ਼ੇਟਿਵ ਆਇਆ ਹੈ।

ਸੋਲਨ ਜ਼ਿਲ੍ਹੇ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐੱਨ.ਕੇ. ਗੁਪਤਾ ਨੇ ਦੱਸਿਆ ਕਿ ਉਦਯੋਗਿਕ ਖੇਤਰ ਬੱਦੀ, ਬਰੋਟੀਵਾਲਾ, ਨਾਲਾਗੜ੍ਹ (ਬੀਬੀਐੱਨ) ਤੋਂ 2 ਗਰਭਵਤੀ ਜਨਾਨੀਆਂ ਅਤੇ ਇਕ ਡਾਕਟਰ ਸਮੇਤ 19 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਚੋਂ ਕੁਝ ਲੋਕ ਜਿੱਥੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਉਣ ਕਾਰਨ ਇਸ ਬੀਮਾਰੀ ਦੀ ਲਪੇਟ 'ਚ ਆਏ ਹਨ ਤਾਂ ਉੱਥੇ ਹੀ ਕੁਝ ਲੋਕ ਰੈਂਡਮ ਸੈਂਪਲਿੰਗ 'ਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਕੁੱਲ 19 ਕੋਰੋਨਾ ਪੀੜਤਾਂ 'ਚੋਂ 5 ਲੋਕ ਸਾਬਕਾ ਪੰਚਾਇਤ ਪ੍ਰਧਾਨ ਅਤੇ ਭਾਜਪਾ ਨੇਤਾ ਦੇ ਸੰਪਰਕ 'ਚ ਆਏ ਹਨ। 5 ਲੋਕ ਬੱਦੀ ਸਥਿਤ ਅਮਰਾਵਤੀ ਕਾਲੋਨੀ ਅਤੇ 4 ਬਿੱਲਾਵਾਲੀ ਅਤੇ ਹੋਰ ਬੀਬੀਐੱਨ ਖੇਤਰ 'ਚ ਹੀ ਰਹਿ ਰਹੇ ਹਨ। ਉੱਥੇ ਹੀ ਚੰਬਾ ਜ਼ਿਲ੍ਹੇ 'ਚ 2 ਮਾਮਲੇ ਪਿਯੂਹਰਾ ਖੇਤਰ ਤੋਂ ਆਏ ਹਨ, ਜਿੱਥੇ ਪਹਿਲਾਂ ਹੀ ਕੋਰੋਨਾ ਦੇ ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ।


author

DIsha

Content Editor

Related News