ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ''ਵੀਰਭੱਦਰ ਸਿੰਘ'' ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
Thursday, Jul 08, 2021 - 08:36 AM (IST)
ਨਵੀਂ ਦਿੱਲੀ/ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਭੱਦਰ ਸਿੰਘ ਦਾ ਦਿਹਾਂਤ ਵੀਰਵਾਰ ਸਵੇਰੇ 3.40 ਵਜੇ ਹੋਇਆ। ਮੁੜ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸ਼ਿਮਲਾ ਦੇ ਆਈ. ਜੀ. ਐਮ. ਸੀ. ਹਸਪਤਾਲ 'ਚ ਇਲਾਜ ਅਧੀਨ ਸਨ।
ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ
ਸੀਨੀਅਰ ਕਾਂਗਰਸੀ ਆਗੂ ਦੇ ਦਿਹਾਂਤ ਨਾਲ ਸੂਬੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਕਰੀਬ ਢਾਈ ਮਹੀਨਿਆਂ ਤੋਂ ਆਈ. ਜੀ. ਐਮ. ਸੀ. 'ਚ ਦਾਖ਼ਲ ਸਨ। ਸੋਮਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਸਨ, ਜਿਸ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ 'ਚ ਇਲਾਜ ਅਧੀਨ ਸਨ ਪਰ ਵੀਰਵਾਰ ਸਵੇਰੇ 3.40 ਮਿੰਟ 'ਤੇ ਉਨ੍ਹਾਂ ਦੀ ਮੌਤ ਹੋ ਗਈ।
ਆਈ. ਜੀ. ਐਮ. ਸੀ. ਦੇ ਐਮ. ਐਸ. ਡਾ. ਜਨਕ ਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਵੀਰਭੱਦਰ ਸਿੰਘ ਨੇ ਪਹਿਲੀ ਵਾਰ ਮਹਾਸੂ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਨੂੰ ਸਿਆਸਤ 'ਚ ਲਿਆਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ
ਇਸ ਗੱਲ ਨੂੰ ਵੀਰਭੱਦਰ ਸਿੰਘ ਵਾਰ-ਵਾਰ ਦੁਹਰਾਉਂਦੇ ਸਨ। ਅਜੇ ਵੀਰਭੱਦਰ ਸਿੰਘ ਅਰਕੀ ਤੋਂ ਵਿਧਾਇਕ ਸਨ।