ਹਿਮਾਚਲ ’ਚ ਵਾਪਰਿਆ ਸੜਕ ਹਾਦਸਾ; ਖੱਡ ’ਚ ਡਿੱਗੀ ਕਾਰ, 3 ਲੋਕਾਂ ਦੀ ਮੌਤ

03/28/2022 4:57:13 PM

ਸ਼ਿਮਲਾ (ਵਾਰਤਾ)– ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਲੋਕ ਜ਼ਖਮੀ ਹੋ ਗਏ। ਦਰਅਸਲ ਕਾਰ ਇਕ ਖੱਡ ’ਚ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਜਾਨ ਚੱਲੀ ਗਈ। ਐੱਸ. ਪੀ. ਅਭਿਸ਼ੇਕ ਯਾਦਵ ਨੇ ਦੱਸਿਆ ਕਿ ਪੁਲਸ ਟੀਮ ਮੌਕੇ ’ਤੇ ਰਵਾਨਾ ਹੋਈ ਅਤੇ ਬਚਾਅ ਕੰਮ ਸ਼ੁਰੂ ਕੀਤਾ ਗਿਆ। 

ਪੁਲਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਚੰਬਾ-ਜੋਤ ਹਾਈਵੇਅ ’ਤੇ ਚੰਬਾ ਤੋਂ ਕਰੀਬ 4 ਕਿਲੋਮੀਟਰ ਦੂਰ ਬਲਵਾ ’ਚ ਮੋੜ ’ਤੇ ਇਕ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ਵਿਚ ਲਾਲ ਹੁਸੈਨ (30), ਮੁਹੰਮਦ ਰਸ਼ੀਦ (30) ਅਤੇ ਫਤਿਹ ਮੁਹੰਮਦ (52) ਦੀ ਮੌਤ ਹੋ ਗਈ। ਕਾਰ ਡਰਾਈਵਰ ਸਮੇਤ 2 ਜ਼ਖਮੀਆਂ ਨੂੰ ਚੰਬਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 


Tanu

Content Editor

Related News