ਹਿਮਾਚਲ : ਕਾਰ ਸਿਖਾਉਣ ਦੇ ਬਹਾਨੇ ਚਚੇਰੇ ਭਰਾ ਨੇ ਭੈਣ ਨਾਲ ਕੀਤਾ ਬਲਾਤਕਾਰ

06/04/2020 6:04:04 PM

ਰੋਹੜੂ (ਸ਼ਿਮਲਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ ਡਿਵੀਜ਼ਨ 'ਚ ਚਚੇਰੇ ਭਰਾ ਵਲੋਂ ਭੈਣ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੋਹੜੂ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਾਰ ਸਿਖਾਉਣ ਦਾ ਝਾਂਸਾ ਦੇ ਕੇ ਦੋਸ਼ੀ ਨੇ ਪੀੜਤਾ ਨਾਲ ਬਲਤਾਕਾਰ ਕੀਤਾ। ਪੀੜਤਾ ਰੋਹੜੂ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਕਿ 27 ਮਈ ਨੂੰ ਉਹ ਚਚੇਰੇ ਭਰਾ ਦੀ ਕਾਰ 'ਚ ਆਪਣੀ ਭੈਣ ਨਾਲ ਰੇਹੜੂ ਤੋਂ ਘਰ ਆ ਰਹੀ ਸੀ। ਬਾਊਟੀ ਨਾਟਾ ਕੋਲ ਉਸ ਦੀ ਭੈਣ ਨੂੰ ਕਾਰ ਤੋਂ ਉਤਾਰਿਆ ਅਤੇ ਉਸ ਨੂੰ ਕਾਰ ਸਿਖਾਉਣ ਦੇ ਬਹਾਨੇ ਸੁੰਨਸਾਨ ਜਗ੍ਹਾ ਲੈ ਗਿਆ। ਸੁੰਗਰੀ ਨੇੜੇ ਚਚੇਰੇ ਭਰਾ ਨੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਪੀੜਤਾ ਨੇ ਮੰਗਲਵਾਰ ਦੇਰ ਰਾਤ ਰੋਹੜੂ ਪੁਲਸ ਸਟੇਸ਼ਨ 'ਚ ਦੋਸ਼ੀ ਦੀ ਸ਼ਿਕਾਇਤ ਕੀਤੀ। ਡੀ.ਐੱਸ.ਪੀ. ਰੋਹੜੂ ਸੁਨੀਲ ਨੇਗੀ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਸ਼ਿਕਾਇਤ ਨੂੰ ਆਧਾਰ ਬਣਾ ਕੇ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ 376 ਅਤੇ 506 ਦੇ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


DIsha

Content Editor

Related News