ਅਟਲ ਸੁਰੰਗ ਅੰਦਰ ਹੰਗਾਮਾ ਕਰਨ ''ਤੇ ਹਰਿਆਣਾ ਦੇ 15 ਸੈਲਾਨੀ ਗ੍ਰਿਫ਼ਤਾਰ

Monday, Dec 28, 2020 - 06:21 PM (IST)

ਅਟਲ ਸੁਰੰਗ ਅੰਦਰ ਹੰਗਾਮਾ ਕਰਨ ''ਤੇ ਹਰਿਆਣਾ ਦੇ 15 ਸੈਲਾਨੀ ਗ੍ਰਿਫ਼ਤਾਰ

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਸਥਿਤ ਅਟਲ ਰੋਹਤਾਂਗ ਸੁਰੰਗ 'ਚ ਹੰਗਾਮਾ ਕਰਨ ਵਾਲੇ ਦਿੱਲੀ ਅਤੇ ਹਰਿਆਣਾ ਦੇ 15 ਸੈਲਾਨੀਆਂ ਨੂੰ ਕੁੱਲੂ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਉਨ੍ਹਾਂ ਦੇ ਵਾਹਨ ਜ਼ਬਤ ਕਰ ਕੇ 40 ਹਜ਼ਾਰ ਜ਼ੁਰਮਾਨਾ ਵੀ ਲਗਾਇਆ ਹੈ। ਕੁੱਲੂ ਦੇ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ ਅਟਲ ਸੁਰੰਗ 'ਚ ਦਿੱਲੀ ਅਤੇ ਹਰਿਆਣਾ ਦੇ ਸੈਲਾਨੀਆਂ ਨੇ ਗੱਡੀਆਂ ਖੜ੍ਹੀਆਂ ਕਰ ਕੇ ਹੰਗਾਮਾ ਕੀਤਾ।

ਇੰਨਾ ਹੀ ਨਹੀਂ 2 ਗੱਡੀਆਂ 'ਚ ਸਵਾਰ ਇਨ੍ਹਾਂ ਨੌਜਵਾਨਾਂ ਨੇ ਸੁਰੰਗ ਦੇ ਅੰਦਰ ਆਪਣੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਅਤੇ ਡਾਂਸ ਕਰਨ ਲੱਗੇ, ਜਿਸ ਨਾਲ ਆਵਾਜਾਈ ਰੁਕ ਗਈ। ਉਨ੍ਹਾਂ ਨੇ ਕਿਹਾ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਭਾਰੀ ਗਿਣਤੀ 'ਚ ਸੈਲਾਨੀ ਹਿਮਾਚਲ ਆ ਰਹੇ ਹਨ। ਇਨ੍ਹਾਂ 'ਚੋਂ ਬਹੁਤੇ ਲੋਕ ਅਟਲ ਰੋਹਤਾਂਗ ਸੁਰੰਗ ਦੇਖਣ ਲਈ ਇੱਥੇ ਆ ਰਹੇ ਹਨ।


author

Deepak Kumar

Content Editor

Related News