ਰਾਜਪਾਲ ਨਾਲ ਕਾਂਗਰਸ ਦਾ ਵਤੀਰਾ ਨਿੰਦਾਯੋਗ: ਅਨੁਰਾਗ
Saturday, Feb 27, 2021 - 06:11 PM (IST)
ਸ਼ਿਮਲਾ— ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਾਹਰ ਕਾਂਗਰਸ ਵਲੋਂ ਰਾਜਪਾਲ ਨਾਲ ਕੀਤੇ ਗਏ ਵਤੀਰੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨਾਲ ਪ੍ਰਦੇਸ਼ ਦਾ ਅਕਸ ਪੂਰੀ ਦੁਨੀਆ ’ਚ ਖਰਾਬ ਹੋਇਆ ਹੈ। ਅਨੁਰਾਗ ਨੇ ਅੱਜ ਭਾਜਪਾ ਮੰਡਲ ਹਮੀਰਪੁਰ ਦੇ ਵਰਕਰਾਂ ਦੇ ਸਿਖਲਾਈ ਕੈਂਪ ’ਚ ਸ਼ਿਰਕਤ ਕੀਤੀ ਅਤੇ ਵਰਕਰਾਂ ਨੂੰ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਆਪਣੀ ਗੱਲ ਰੱਖਣ ਨਾਲ ਵਿਰੋਧ ਕਰਨ ਦਾ ਵੀ ਅਧਿਕਾਰ ਹੈ ਪਰ ਕੁਝ ਅਹੁਦਿਆਂ ਦੀ ਆਪਣੀ ਮਰਿਆਦਾ ਹੈ, ਜਿਨ੍ਹਾਂ ਨੂੰ ਦਰਕਿਨਾਰ ਕਰਦੇ ਹੋਏ ਵਿਰੋਧੀ ਧਿਰ ਨੇ ਬਦਸਲੂਕੀ ਕੀਤੀ ਹੈ। ਵਿਰੋਧੀ ਧਿਰ ਕਿਸੇ ਮੁੱਦੇ ਦੀਆਂ ਕਮੀਆਂ ’ਤੇ ਸਦਨ ਵਿਚ ਗੱਲ ਰੱਖ ਸਕਦੇ ਸਨ ਪਰ ਧੱਕਾ-ਮੁੱਕੀ ਕਰਨ ਨਾਲ ਸੰਦੇਸ਼ ਸਹੀ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਹਿਮਾਚਲ: ਵਿਧਾਨ ਸਭਾ ਦੇ ਬਾਹਰ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ
ਰਾਹੁਲ ਗਾਂਧੀ ’ਤੇ ਹਮਲਾ ਬੋਲਦੇ ਹੋਏ ਠਾਕੁਰ ਨੇ ਕਿਹਾ ਕਿ ਆਪਣੇ ਚੋਣ ਖੇਤਰਾਂ ਦੀ ਅਣਦੇਖੀ ਕੀਤੇ ਜਾਣ ਦੀ ਵਜ੍ਹਾ ਨਾਲ ਗਾਂਧੀ ਪਰਿਵਾਰ ਨੂੰ ਦੱਖਣੀ ਭਾਰਤ ਦਾ ਰੁਖ਼ ਕਰਨਾ ਪਿਆ ਹੈ ਅਤੇ ਫਿਰ ਵੀ ਉਹ ਸ਼ਰਮਸਾਰ ਟਿੱਪਣੀਆਂ ਕਰਨ ਤੋਂ ਬਾਜ ਨਹੀਂ ਆ ਰਹੇ। ਗਾਂਧੀ ਪਰਿਵਾਰ ਨੇ ਦੱਖਣੀ ਭਾਰਤ ਦੇ ਲੋਕਾਂ ’ਤੇ ਵੀ ਨਿੰਦਾਯੋਗ ਟਿੱਪਣੀਆਂ ਕੀਤੀਆਂ ਹਨ। ਭਾਜਪਾ, ਭਾਰਤ ਨੂੰ ਇਕ ਮੰਨਦੀ ਹੈ ਪਰ ਕੁਝ ਨੇਤਾ ਯੂ. ਪੀ., ਬਿਹਾਰ, ਸੂਬਿਆਂ ਨੂੰ ਨੀਂਵਾ ਵਿਖਾਉਣ ਦਾ ਕੰਮ ਕਰਦੇ ਹਨ। ਇਸ ਲਈ ਕਿਸੇ ਵੀ ਸੂਬੇ ਬਾਰੇ ਟੀਕਾ ਟਿੱਪਣੀ ਕਰਨਾ ਸਹੀ ਨਹੀਂ ਹੈ।