ਹਿਮਾਚਲ ਚੋਣਾਂ : EVM ’ਚ ਬੰਦ ਹੋਈ 412 ਉਮੀਦਵਾਰਾਂ ਦੀ ਕਿਸਮਤ, ਹੁਣ 8 ਦਸੰਬਰ ਨੂੰ ਖੁੱਲ੍ਹੇਗਾ ਪਿਟਾਰਾ
Saturday, Nov 12, 2022 - 07:05 PM (IST)
ਸ਼ਿਮਲਾ– ਹਿਮਾਚਲ ਪ੍ਰਦੇਸ਼ ਚੋਣਾਂ 2022 ਦੀ ਵੋਟਿੰਗ ਸ਼ਾਮ ਨੂੰ 5 ਵਜੇ ਖਤਮ ਹੋ ਗਈ। ਸ਼ਾਮ ਦੇ 5 ਵਜੇ ਤਕ 65.92 ਫੀਸਦੀ ਵੋਟਿੰਗ ਹੋਈ। ਪੇਂਡੂ ਖੇਤਰਾਂ ’ਚ ਸਰਦ ਮੌਸਮ ਹੋਣ ਦੇ ਬਾਵਜੂਦ ਵੋਟਿੰਗ ਕੇਂਦਰਾਂ ’ਚ ਜਨਾਨੀਆਂ ਦੀ ਗਿਣਤੀ ਕਾਫੀ ਜ਼ਿਆਦਾ ਰਹੀ। ਪਹਿਲੇ ਘੰਟੇ ਦੀ ਵੋਟਿੰਗ ’ਚ ਸਿਰਫ 4 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਵੇਰੇ 11 ਵਜੇ ਤਕ ਇਸ ਵਿਚ 18 ਫੀਸਦੀ ਦੀ ਤੇਜੀ ਆਈ। 3 ਵਜੇ ਤਕ 55 ਫੀਸਦੀ ਵੋਟਿੰਗ ਰਹੀ। ਇਸ ਤੋਂ ਬਾਅਦ ਸ਼ਾਮ ਦੇ 5 ਵਜੇ ਤਕ ਕੁੱਲ ਵੋਟਿੰਗ 65.92 ਫੀਸਦੀ ਰਿਕਾਰਡ ਕੀਤੀ ਗਈ। ਵੋਟਿੰਗ ਖਤਮ ਹੁੰਦੇ ਹੀ 412 ਉਮੀਦਵਾਾਂ ਦੀ ਕਿਸਮਤ ਈ.ਵੀ.ਐੱਮ. ’ਚ ਕੈਦ ਹੋ ਗਈ। ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਗੁਜਰਾਤ ਦੇ ਨਾਲ 8 ਦਸੰਬਰ ਨੂੰ ਆਉਣਗੇ।
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ 72.35 ਫੀਸਦੀ ਵੋਟਿੰਗ ਹੋਈ। ਉਥੇ ਹੀ ਸੋਲਨ ’ਚ 68.48 ਫੀਸਦੀ ਵੋਟਿੰਗ ਹੋਈ। ਊਨਾ ’ਚ 67.67 ਫੀਸਦੀ ਵੋਟਿੰਗ ਹੋਈ। ਸ਼ਿਮਲਾ ’ਚ 65.66 ਫੀਸਦੀ ਵੋਟਿੰਗ ਹੋਈ। ਸਭ ਤੋਂ ਜ਼ਿਆਦਾ ਸੀਟਾਂ ਵਾਲੇ ਕਾਂਗੜਾ ’ਚ 63.95 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਵੋਟਿੰਗ ਚੰਬਾ ’ਚ ਹੋਈ। ਇੱਥੇ 63 ਫੀਸਦੀ ਵੋਟਿੰਗ ਹੋਈ।
ਮੰਡੀ ਜ਼ਿਲ੍ਹੇ ਦੇ ਸਿਰਾਜ ਪੋਲਿੰਗ ਬੂਥ ’ਤੇ ਜੈਰਾਮ ਠਾਕੁਰ ਨੇ ਪਾਈ ਵੋਟ
ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਉਨ੍ਹਾਂ ਦੀ ਪਤਨੀ ਅਤੇ ਦੋ ਬੈਟੀਆਂ ਨੇ ਮੰਡੀ ਜ਼ਿਲ੍ਹੇ ਦੇ ਸਿਰਾਜ ’ਚ ਇਕ ਵੋਟਿੰਗ ਕੇਂਦਰ ’ਤੇ ਵੋਟ ਪਾਈ। ਸਿਰਾਜ ਤੋਂ ਚਾਰ ਵਾਰ ਵਿਧਾਇਕ ਫਿਰ ਤੋਂ ਮੈਦਾਨ ’ਚ ਹਨ। ਆਪਣੀ ਵੋਟ ਪਾਉਣ ਤੋਂ ਬਾਅਦ ਠਾਕੁਰ ਨੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਲੋਕਤੰਤਰ ਦੇ ਤਿਉਹਾਰ ’ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।