ਗਗਰੇਟ ਦੇ ਆਸ਼ਰਮ ’ਚ ਕੁੜੀ ਦਾ ਗਲਾ ਵੱਢ ਕੇ ਕਤਲ, ਲੋਕਾਂ ਨੇ ਕੀਤਾ ਹੰਗਾਮਾ

Thursday, Apr 08, 2021 - 10:24 AM (IST)

ਗਗਰੇਟ ਦੇ ਆਸ਼ਰਮ ’ਚ ਕੁੜੀ ਦਾ ਗਲਾ ਵੱਢ ਕੇ ਕਤਲ, ਲੋਕਾਂ ਨੇ ਕੀਤਾ ਹੰਗਾਮਾ

ਊਨਾ– ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਸਥਿਤ ਗਗਰੇਟ ਦੇ ਪਿੰਡ ਜਾਡਲਾ ਕੋਈਡੀ ਵਿਚ 22 ਸਾਲਾ ਕੁੜੀ ਦੀ ਇਕ ਆਸ਼ਰਮ ਵਿਚ ਗਲਾ ਕੱਟ ਕੇ ਹੱਤਿਆ ਕਰਨ ’ਤੇ ਪੇਂਡੂਆਂ ਨੇ ਹੰਗਾਮਾ ਕਰ ਦਿੱਤਾ। ਲੋਕ ਕੁੜੀ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਜ਼ਮੀਨ ਵਿਚ ਦਬਾ ਦੇਣ ਕਾਰਨ ਗੁੱਸੇ ਵਿਚ ਸਨ। 24 ਸਾਲਾ ਵਿਕਾਸ ਦੁਬੇ ਉਰਫ ਵਿਦਿਆਗਿਰੀ ਵਾਸੀ ਉੱਤਰ ਪ੍ਰਦੇਸ਼ ਨਾਮਕ ਕਥਿਤ ਬਾਬਾ ’ਤੇ ਹੱਤਿਆ ਦਾ ਦੋਸ਼ ਲੱਗਾ ਹੈ। ਭੜਕੇ ਸੈਂਕੜੇ ਪੇਂਡੂਆਂ ਨੇ ਆਸ਼ਰਮ ਨੂੰ ਘੇਰ ਲਿਆ। ਲੋਕਾਂ ਨੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਅਤੇ ਖੁਦ ਉਸ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਪੁਲਸ ਦੇ ਨਾਲ ਧੱਕਾ-ਮੁੱਕੀ ਕੀਤੀ। ਪਥਰਾਅ ਵੀ ਹੋਇਆ, ਜਿਸ ਵਿਚ 2 ਪੁਲਸ ਕਰਮਚਾਰੀ ਜ਼ਖਮੀ ਹੋ ਗਏ।

ਦੋਸ਼ੀ ਪਿਛਲੇ 4 ਸਾਲਾਂ ਤੋਂ ਇਸ ਸੰਨਿਆਸੀ ਆਸ਼ਰਮ ਵਿਚ ਮੁੱਖ ਮਹੰਤ ਬਾਲਕ ਯੱਤੀਸ਼ਵਰ ਗਿਰੀ ਜੀ ਦਾ ਚੇਲਾ ਸੀ। ਨੇਹਾ ਠਾਕੁਰ (22) ਪੁੱਤਰੀ ਦਿਲਬਾਗ ਸਿੰਘ 3 ਅਪ੍ਰੈਲ ਤੋਂ ਗਾਇਬ ਸੀ। ਇਸ ਦੀ ਰਿਪੋਰਟ ਪੁਲਸ ਥਾਣਾ ਗਗਰੇਟ ਵਿਚ 4 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਸ ਲਗਾਤਾਰ ਨੇਹਾ ਦੀ ਮੋਬਾਈਲ ਲੋਕੇਸ਼ਨ ਨੂੰ ਟ੍ਰੈਕ ਕਰ ਰਹੀ ਸੀ। ਇਹ ਲੋਕੇਸ਼ਨ ਆਸ਼ਰਮ ਦੀ ਆ ਰਹੀ ਹੈ। ਪੇਂਡੂਆਂ ਨੇ ਉਸ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਮ੍ਰਿਤਕਾ ਦਾ ਮੋਬਾਈਲ ਬਰਾਮਦ ਹੋ ਗਿਆ।


author

DIsha

Content Editor

Related News