ਅਦਾਕਾਰਾ ਕੰਗਨਾ ਰਣੌਤ ਦੀ ਸੁਰੱਖਿਆ ''ਚ ਤਾਇਨਾਤ CRPF ਦੇ 11 ਕਮਾਂਡੋ : ਜੈਰਾਮ ਠਾਕੁਰ

Monday, Sep 07, 2020 - 02:55 PM (IST)

ਅਦਾਕਾਰਾ ਕੰਗਨਾ ਰਣੌਤ ਦੀ ਸੁਰੱਖਿਆ ''ਚ ਤਾਇਨਾਤ CRPF ਦੇ 11 ਕਮਾਂਡੋ : ਜੈਰਾਮ ਠਾਕੁਰ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸੀ.ਆਰ.ਪੀ.ਐੱਫ. ਦੇ 11 ਕਮਾਂਡੋ ਅਦਾਕਾਰਾ ਕੰਗਨਾ ਰਣੌਤ ਦੀ ਸੁਰੱਖਿਆ 'ਚ ਤਾਇਨਾਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਠਾਕੁਰ ਨੇ ਇੱਥੇ ਮੀਡੀਆ ਨੂੰ ਜਾਰੀ ਵੀਡੀਓ 'ਚ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪੁਲਸ ਡਾਇਰੈਕਟਰ ਜਨਰਲ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਹਨ ਕਿ ਕੰਗਨਾ ਦੀ ਸੁਰੱਖਿਆ ਧਮਕੀ ਦਾ ਮੁਲਾਂਕਣ ਕੀਤਾ ਜਾਵੇ ਅਤੇ ਉਸੇ ਹਿਸਾਬ ਨਾਲ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਇਹ ਸੁਰੱਖਿਆ ਉਨ੍ਹਾਂ ਨੂੰ ਮਨਾਲੀ ਸਥਿਤ ਘਰ 'ਚ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਉਹ ਕਿਤੇ ਬਾਹਰ ਟੂਰ 'ਤੇ ਜਾਣਾ ਚਾਹੁਣ ਤਾਂ ਉੱਥੇ ਲਈ ਵੀ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਵੀ ਸੀ.ਆਰ.ਪੀ.ਐੱਫ. ਦੀ ਸੁਰੱਖਿਆ ਪ੍ਰਦਾਨ ਕਰਨ ਲਈ ਆਭਾਰ ਜ਼ਾਹਰ ਕੀਤਾ ਹੈ।


author

DIsha

Content Editor

Related News