ਹਿਮਾਚਲ ਪ੍ਰਦੇਸ਼: ਸਿਰਮੌਰ ''ਚ ਡੂੰਘੀ ਖੱਡ ''ਚ ਡਿੱਗੀ ਵੈਨ, ਦੋ ਲੋਕਾਂ ਦੀ ਮੌਤ

04/03/2023 9:57:33 AM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਇਕ ਪਿਕਅਪ ਵੈਨ ਦੇ ਖੱਡ 'ਚ ਡਿੱਗ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਐਤਵਾਰ ਦੇਰ ਰਾਤ ਦਦਾਹੂ ਇਲਾਕੇ ਵਿਚ ਪਨਿਆਲੀ ਨੇੜੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਵੈਨ ਡੂੰਘੀ ਖੱਡ ਵਿਚ ਡਿੱਗ ਗਈ। ਵੈਨ ਸੜਕ ਤੋਂ ਫਿਸਲ ਕੇ ਹੇਠਾਂ ਖੱਡ ਵਿਚ ਡਿੱਗ ਗਈ। ਡੂੰਘੀ ਖੱਡ ਹੋਣ ਕਾਰਨ ਲਾਸ਼ਾਂ ਨੂੰ ਬਾਹਰ ਕੱਢਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। 

ਪੁਲਸ ਨੇ ਮ੍ਰਿਤਕਾਂ ਦੀ ਪਛਾਣ ਵਿਨੋਦ ਅਤੇ ਦਿਲਾਰਾਮ ਦੇ ਰੂਪ ਵਿਚ ਕੀਤੀ ਹੈ। ਦੋਵੇਂ ਸ਼ਿਮਲਾ ਜ਼ਿਲ੍ਹੇ ਦੇ ਨੇਰਵਾ ਇਲਾਕੇ ਦੇ ਵਾਸੀ ਸਨ। ਪੁਲਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ।


Tanu

Content Editor

Related News