ਸੈਲਾਨੀਆਂ ਲਈ ਰੋਹਤਾਂਗ ਪਹੁੰਚਣਾ ਹੋਇਆ ਮੁਸ਼ਕਲ, ਟ੍ਰੈਫਿਕ ਜਾਮ ਨੇ ਵਧਾਈ ਪਰੇਸ਼ਾਨੀ

Monday, Jun 10, 2019 - 05:02 PM (IST)

ਸੈਲਾਨੀਆਂ ਲਈ ਰੋਹਤਾਂਗ ਪਹੁੰਚਣਾ ਹੋਇਆ ਮੁਸ਼ਕਲ, ਟ੍ਰੈਫਿਕ ਜਾਮ ਨੇ ਵਧਾਈ ਪਰੇਸ਼ਾਨੀ

ਰੋਹਤਾਂਗ— ਆਖਰਕਾਰ 8 ਮਹੀਨੇ ਬਾਅਦ ਮਨਾਲੀ-ਰੋਹਤਾਂਗ ਹਾਈਵੇਅ ਨੂੰ ਸੈਲਾਨੀਆਂ ਲਈ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤਾ ਗਿਆ ਹੈ। ਹਾਈਵੇਅ ਦੇ ਖੁੱਲ੍ਹਣ ਨਾਲ ਹੀ ਦੇਸ਼-ਵਿਦੇਸ਼ ਦੇ ਸੈਲਾਨੀ ਇੱਥੇ ਸੁਹਾਵਣੇ ਸਫਰ ਦਾ ਆਨੰਦ ਮਾਣ ਸਕਣਗੇ। ਜੂਨ ਮਹੀਨਾ ਸ਼ੁਰੂ ਹੁੰਦੇ ਹੀ ਕੁੱਲੂ-ਮਨਾਲੀ ਦੀਆਂ ਵਾਦੀਆਂ 'ਚ  ਸੈਲਾਨੀਆਂ ਦੀ ਭੀੜ ਵਧ ਗਈ ਹੈ ਪਰ ਇਸ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਵਧ ਗਈ ਹੈ। ਜਾਮ ਕਾਰਨ ਸੈਲਾਨੀਆਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਸੈਲਾਨੀਆਂ ਨੂੰ ਰੋਹਤਾਂਗ ਪੁੱਜਣ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

PunjabKesari
ਕੁੱਲੂ ਤੋਂ ਲੈ ਕੇ ਮਨਾਲੀ ਅਤੇ ਗੁਲਾਬਾ ਤੋਂ ਰੋਹਤਾਂਗ ਦਰਮਿਆਨ 10 ਕਿਲੋਮੀਟਰ ਲੰਬਾ ਜਾਮ ਲੱਗਣ ਕਾਰਨ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਦੀਆਂ ਬੱਸਾਂ ਵੀ ਜਾਮ ਵਿਚ ਫਸ ਗਈਆਂ ਹਨ। ਇਸ ਤੋਂ ਇਲਾਵਾ ਕਾਰਾਂ ਅਤੇ ਜੀਪਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜੋ ਕਿ ਜਾਮ 'ਚ ਫਸ ਗਈਆਂ। ਇੱਥੇ ਦੱਸ ਦੇਈਏ ਕਿ ਮਨਾਲੀ ਵਿਚ ਜੂਨ ਮਹੀਨੇ ਵਿਚ ਮਈ ਮਹੀਨੇ ਦੇ ਮੁਕਾਬਲੇ ਦੋਗੁਣਾ ਸੈਲਾਨੀ ਪਹੁੰਚ ਰਹੇ ਹਨ। ਬਰਫਬਾਰੀ ਕਾਰਨ ਇਹ ਹਾਈਵੇਅ ਅਕਤੂਬਰ 'ਚ ਬੰਦ ਕਰ ਦਿੱਤਾ ਗਿਆ ਸੀ।


author

Tanu

Content Editor

Related News